ਭੈਣ ਦੀ ਸੁਰੱਖਿਆ ਕਰਨੀ ਭਰਾ ਨੂੰ ਪੈ ਗਈ ਮਹਿੰਗੀ, ਮਨਚਲਿਆਂ ਨੇ ਚਾਕੂ ਨਾਲ ਵਿੰਨਿ੍ਹਆ

02/27/2021 2:34:53 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਕਾਲਕਾਜੀ ਇਲਾਕੇ ਵਿਚ ਭੈਣ ਦਾ ਪਿਛਾ ਕਰਨ ਅਤੇ ਭੱਦੀਆਂ ਟਿੱਪਣੀਆਂ ਕਰਨ ਦਾ ਵਿਰੋਧ ਇਕ ਭਰਾ ਨੂੰ ਮਹਿੰਗਾ ਪੈ ਗਿਆ। ਤਿੰਨ ਮਨਚਲੇ ਮੁੰਡਿਆਂ ਨੇ ਕੁੜੀ ਦੇ ਨਾਬਾਲਗ ਭਰਾ ਦੀ ਕੁੱਟਮਾਰ ਕੀਤੀ ਅਤੇ ਚਾਕੂ ਮਾਰ ਦਿੱਤਾ। ਪੁਲਸ ਨੇ ਇਸ ਘਟਨਾ ਬਾਬਤ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਇਕ ਸਕੂਲ ਦੇ ਨੇੜੇ ਵਾਪਰੀ, ਜ਼ਖਮੀ ਮੁੰਡਾ ਕਾਲਕਾਜੀ ਦਾ ਰਹਿਣ ਵਾਲਾ ਹੈ ਅਤੇ ਉਸਨੂੰ ਏਮਜ਼ ਦੇ ਟਰਾਮਾ ਸੈਂਟਰ ’ਚ ਦਾਖ਼ਲ ਕਰਾਇਆ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਭੈਣ ਨੇ ਆਪਣੇ ਬਿਆਨ ’ਚ ਕਿਹਾ ਕਿ ਉਹ ਆਪਣੇ 17 ਸਾਲ ਦੇ ਭਰਾ ਨਾਲ ਆ ਰਹੀ ਸੀ, ਤਾਂ ਤਿੰਨ ਮੁੰਡਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਭੱਦੀਆਂ ਟਿੱਪਣੀਆਂ ਕੀਤੀਆਂ। 

ਇਹ ਵੀ ਪੜ੍ਹੋ: ਟਿਕੈਤ ਦੇ 40 ਲੱਖ ਟਰੈਕਟਰਾਂ ਵਾਲੇ ਬਿਆਨ 'ਤੇ ਕਿਸਾਨ ਜਥੇਬੰਦੀਆਂ 'ਚ ਨਹੀਂ ਬਣ ਪਾਈ ਸਹਿਮਤੀ

ਕੁੜੀ ਮੁਤਾਬਕ ਜਦੋਂ ਉਸ ਦੇ ਭਰਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਇਕ ਮੁੰਡੇ ਨੇ ਉਸ ਦੇ ਢਿੱਡ ’ਚ ਚਾਕੂ ਮਾਰ ਦਿੱਤਾ। ਇਸ ਤੋਂ ਬਾਅਦ ਉਹ ਫਰਾਰ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਪੀੜਤ ਨੂੰ ਏਮਜ਼ ਦੇ ਟਰਾਮਾ ਸੈਂਟਰ ਵਿਚ ਦਾਖ਼ਲ ਕਰਾਇਆ ਗਿਆ ਹੈ। ਹੁਣ ਵੀ ਉਹ ਬਿਆਨ ਦਰਜ ਕਰਾਉਣ ਦੀ ਸਥਿਤੀ ਵਿਚ ਨਹੀਂ ਹੈ। ਪੁਲਸ ਡਿਪਟੀ ਕਮਿਸ਼ਨਰ (ਦੱਖਣੀ-ਪੂਰਬੀ ਦਿੱਲੀ) ਆਰ. ਪੀ. ਮੀਣਾ ਨੇ ਦੱਸਿਆ ਕਿ ਅਸੀਂ ਮਾਮਲੇ ’ਚ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 307 (ਕਤਲ ਦੀ ਕੋਸ਼ਿਸ਼), 354 (ਡੀ) ਪਿੱਛਾ ਕਰਨਾ, 509 (ਸ਼ਬਦਾਂ, ਇਸ਼ਾਰਿਆਂ ਨਾਲ ਮਹਿਲਾ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ) ਅਤੇ 34 (ਇਕ ਉਦੇਸ਼ ਨਾਲ ਕਈ ਲੋਕਾਂ ਵਲੋਂ ਕੀਤਾ ਗਿਆ ਕੰਮ) ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹ ਗੋਵਿੰਦਪੁਰੀ ਵਿਚ ਗਿਰੀ ਨਗਰ ਸਥਿਤ ਜੇ. ਜੇ. ਕੈਂਪ ਦੇ ਵਾਸੀ ਹਨ।

ਇਹ ਵੀ ਪੜ੍ਹੋ: ਦਿੱਲੀ ਪੁਲਸ ਦੇ ASI ਨੇ ਪੀ. ਸੀ. ਆਰ. ਵੈਨ ’ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਇਹ ਵੀ ਪੜ੍ਹੋ: LOC ’ਤੇ ਸ਼ਾਂਤੀ ਸਮਝੌਤਾ, ਪਾਕਿ ਨੇ ਭਾਰਤ ਨੂੰ ਦਿੱਤਾ ਭੋਰਸਾ-ਨਹੀ ਹੋਵੇਗੀ ਜੰਗਬੰਦੀ ਦੀ ਉਲੰਘਣਾ


Tanu

Content Editor

Related News