ਭਾਰਤੀ ਫ਼ੌਜ ਦੀ ਵਧੇਗੀ ਤਾਕਤ, ਰੱਖਿਆ ਮੰਤਰਾਲਾ ਵੱਲੋਂ 28,732 ਕਰੋੜ ਦੇ ਹਥਿਆਰ ਖ਼ਰੀਦਣ ਦੀ ਮਨਜ਼ੂਰੀ

Wednesday, Jul 27, 2022 - 04:36 PM (IST)

ਭਾਰਤੀ ਫ਼ੌਜ ਦੀ ਵਧੇਗੀ ਤਾਕਤ, ਰੱਖਿਆ ਮੰਤਰਾਲਾ ਵੱਲੋਂ 28,732 ਕਰੋੜ ਦੇ ਹਥਿਆਰ ਖ਼ਰੀਦਣ ਦੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਫ਼ੌਜ ਦੀ ਤਾਕਤ ਪਹਿਲਾਂ ਨਾਲੋਂ ਜ਼ਿਆਦਾ ਵਧਣ ਵਾਲੀ ਹੈ। ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ 28,732 ਕਰੋੜ ਰੁਪਏ ਦੇ ਸਵਾਰਮ ਡਰੋਨ, ਕਾਰਬਾਈਨ ਅਤੇ ਬੁਲੇਟਪਰੂਫ ਜੈਕੇਟ ਸਮੇਤ ਫੌਜੀ ਉਪਕਰਣਾਂ ਅਤੇ ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ ਖਰੀਦ ਪ੍ਰੀਸ਼ਦ (ਡੀ. ਏ. ਸੀ.) ਨੇ ਇਨ੍ਹਾਂ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ। ਪੂਰਬੀ ਲੱਦਾਖ ਵਿਚ ਭਾਰਤ ਦੀ ਚੀਨ ਦੇ ਨਾਲ ਸਰਹੱਦ ’ਤੇ 2 ਸਾਲ ਤੋਂ ਵਧ ਸਮੇਂ ਤੋਂ ਜਾਰੀ ਅੜਿੱਕੇ ਦਰਮਿਆਨ ਨਵੇਂ ਖਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਰਵਾਇਤੀ ਅਤੇ ਹਾਈਬ੍ਰਿਡ ਯੁੱਧ ਦੇ ਮੌਜੂਦਾ ਗੁੰਝਲਦਾਰ ਹਾਲਾਤ ਦਾ ਮੁਕਾਬਲਾ ਕਰਨ ਲਈ 4 ਲੱਖ ਕਲੋਜ ਕੁਆਰਟਰ ਬੈਟਲ ਕਾਰਬਾਈਨ ਖਰੀਦਣ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : 'SC 'ਚ ਕੋਈ ਸਿੱਖ ਜੱਜ ਕਿਉਂ ਨਹੀਂ?', ਜਾਣੋ ਸਿਮਰਨਜੀਤ ਮਾਨ ਦੇ ਸਵਾਲ 'ਤੇ ਕੇਂਦਰੀ ਮੰਤਰੀ ਦਾ ਜਵਾਬ

ਬਿਆਨ ਵਿਚ ਕਿਹਾ ਗਿਆ ਕਿ ਇਹ ਕਦਮ ਭਾਰਤ ਵਿਚ ਛੋਟੇ ਹਥਿਆਰ ਨਿਰਮਾਣ ਉਦਯੋਗ ਨੂੰ ਇਕ ਵੱਡਾ ਉਤਸ਼ਾਹ ਪ੍ਰਦਾਨ ਕਰਨ ਅਤੇ ਛੋਟੇ ਹਥਿਆਰਾਂ ਦੇ ਨਿਰਮਾਣ ਵਿਚ ਆਤਮਨਿਰਭਰਤਾ ਨੂੰ ਵਧਾਏਗਾ। ਮੰਤਰਾਲਾ ਨੇ ਕਿਹਾ ਕਿ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਤਾਇਨਾਤ ਸਾਡੇ ਫੌਜੀਆਂ ਦੇ ਸਾਹਮਣੇ ਦੁਸ਼ਮਣ ਦੇ ਖਤਰੇ ਕਾਰਨ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਅੱਤਵਾਦ ਵਿਰੋਧੀ ਤਸਵੀਰ ਵਿਚ ਕਾਂਬੈਟ ਮੁਹਿੰਮਾਂ ਦੇ ਮੱਦੇਨਜ਼ਰ ਡੀ. ਏ. ਸੀ. ਨੇ ਭਾਰਤੀ ਮਾਪਦੰਡ ਬੀ. ਆਈ. ਐੱਸ.-6 ਪੱਧਰ ਦੀ ਸੁਰੱਖਿਆ ਦੇ ਨਾਲ ਬੁਲੇਟਪਰੂਫ ਜੈਕੇਟ ਲਈ ਏ. ਓ. ਐੱਨ. ਨੂੰ ਮਨਜ਼ੂਰੀ ਦਿੱਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News