23 ਮਾਰਚ ਨੂੰ ਸਿਆਚਿਨ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ, ਜਵਾਨਾਂ ਨਾਲ ਮਨਾਉਣਗੇ ਹੋਲੀ

03/23/2024 1:25:04 PM

ਨੈਸ਼ਨਲ ਡੈਸਕ- ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ 'ਚ ਤਾਇਨਾਤ ਫ਼ੌਜੀਆਂ ਨਾਲ ਇਕਜੁਟਤਾ ਦਿਖਾਉਣ ਲਈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸਿਆਚਿਨ ਗਲੇਸ਼ੀਅਰ ਦਾ ਦੌਰਾ ਕਰਨਗੇ ਅਤੇ ਜਵਾਨਾਂ ਨਾਲ ਹੋਲੀ ਮਨਾਉਣਗੇ। ਸਿਆਚਿਨ ਗਲੇਸ਼ੀਅਰ ਇਕ ਰਣਨੀਤਕ ਫ਼ੌਜ ਚੌਕੀ ਹੈ ਅਤੇ ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਇਲਾਕਿਆਂ 'ਚੋਂ ਇਕ ਹੈ। ਮੰਤਰੀ ਦੇ ਦੌਰੇ ਨੂੰ ਲੈ ਕੇ ਫਿਲਹਾਲ ਤਿਆਰੀਆਂ ਚੱਲ ਰਹੀਆਂ ਹਨ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਮੰਤਰੀ ਰਾਜਨਾਥ ਸਿੰਘ ਫ਼ੌਜ ਚੌਕੀ ਦਾ ਦੌਰਾ ਕਰਨਗੇ।

2019 'ਚ ਉਨ੍ਹਾਂ ਨੇ ਸਿਆਚਿਨ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਫ਼ੌਜੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਅਨੁਭਵਾਂ ਅਤੇ ਚੁਣੌਤੀਆਂ ਬਾਰੇ ਸਿੱਧੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਉੱਥੇ ਫ਼ੌਜੀਆਂ ਦੇ ਕਲਿਆਣ ਅਤੇ ਸੁਰੱਖਿਆ ਯਕੀਨੀ ਕਰਨ ਲਈ ਸਰਕਾਰ ਦੀ ਵਚਨਬੱਧਤਾ ਦਾ ਭਰੋਸਾ ਦਿੱਤਾ। ਪਿਛਲੀ ਯਾਤਰਾ 'ਚ ਕੇਂਦਰੀ ਮੰਤਰੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਗਲੇਸ਼ੀਅਰ ਸੈਰ-ਸਪਾਲੇ ਲਈ ਖੁੱਲ੍ਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News