ਰੱਖਿਆ ਮੰਤਰਾਲਾ ਦਾ ਫ਼ੈਸਲਾ, ਆਜ਼ਾਦੀ ਦਿਵਸ ''ਤੇ ''ਏਕ ਪੇੜ ਮਾਂ ਕੇ ਨਾਮ'' ਮੁਹਿੰਮ ਦੇ ਅਧੀਨ ਲਗਾਏਗਾ 15 ਲੱਖ ਬੂਟੇ

Sunday, Jul 28, 2024 - 05:29 PM (IST)

ਨਵੀਂ ਦਿੱਲੀ (ਭਾਸ਼ਾ)- ਰੱਖਿਆ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਉਹ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦੇਸ਼ ਭਰ ਵਿਚ ਵੱਡੇ ਪੱਧਰ 'ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਏਗਾ, ਜਿਸ ਵਿਚ 'ਏਕ ਪੇੜ ਮਾਂ ਕੇ ਨਾਮ' ਤਹਿਤ 15 ਲੱਖ ਬੂਟੇ ਲਗਾਏ ਜਾਣਗੇ। ਇਹ ਦੇਸ਼ ਦਾ 78ਵਾਂ ਆਜ਼ਾਦੀ ਦਿਵਸ ਹੋਵੇਗਾ। ਰੱਖਿਆ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,"ਇਹ ਪੌਦੇ ਲਗਾਉਣ ਦੀ ਮੁਹਿੰਮ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਦਾ ਹਿੱਸਾ ਹੈ ਅਤੇ ਇਸ ਨੂੰ ਫੌਜ ਦੀਆਂ ਤਿੰਨੋਂ ਅੰਗਾਂ ਅਤੇ ਡੀ.ਆਰ.ਡੀ.ਓ., ਰੱਖਿਆ ਜਨਤਕ ਉਪਕ੍ਰਮਾਂ, ਸੀ.ਜੀ.ਡੀ.ਏ. (ਰੱਖਿਆ ਲੇਖਾ ਦੇ ਕੰਟਰੋਲਰ ਜਨਰਲ) ਐੱਨ.ਸੀ.ਸੀ., ਸੈਨਿਕ ਸਕੂਲ, ਆਰਡੀਨੈਂਸ ਫੈਕਟਰੀਆਂ ਵਰਗੀਆਂ ਸੰਬੰਧਤ ਸੰਗਠਨਾਂ ਦੇ ਮਾਧਿਅਮ ਨਾਲ ਸੰਚਾਲਿਤ ਕੀਤਾ ਜਾਵੇਗਾ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਜੂਨ ਨੂੰ ਵਿਸ਼ਵ ਵਾਤਵਾਰਣ ਦਿਵਸ ਮੌਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਭਾਰਤ ਤੇ ਦੁਨੀਆ ਭਰ 'ਚ ਸਾਰੇ ਲੋਕਾਂ ਨੂੰ ਆਪਣੀਆਂ ਮਾਵਾਂ ਦੇ ਸਨਮਾਨ 'ਚ ਇਕ ਰੁੱਖ ਲਗਾਉਣ ਦੀ ਅਪੀਲ ਕੀਤੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ 'ਚ ਇਸ ਮੁਹਿੰਮ 'ਚ ਹਿੱਸਾ ਲਿਆ ਸੀ ਅਤੇ ਆਪਣੀ ਮਾਂ ਦੀ ਯਾਦ 'ਚ ਇਕ ਰੁੱਖ ਲਗਾਇਆ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ਕੁਦਰਤ ਦੀ ਰੱਖਿਆ ਲਈ ਇਸ ਮੁਹਿੰਮ 'ਚ ਸ਼ਾਮਲ ਹੋਣ ਅਤੇ ਇਸ ਨੂੰ ਹੋਰ ਵੱਧ ਪ੍ਰਭਾਵੀ ਅਤੇ ਗਤੀਸ਼ੀਲ ਬਣਾਉਣ 'ਚ ਸਰਗਰਮ ਯੋਗਦਾਨ ਦੇਣ ਦੀ ਅਪੀਲ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News