ਜਲ ਸੈਨਾ ਨੂੰ ਮਿਲੀ ਤਾਕਤ, ਤੱਟਵਰਤੀ ਇਲਾਕਿਆਂ ’ਚ ਤਾਇਨਾਤ ਹੋਵੇਗੀ ਬ੍ਰਹਿਮੋਸ

Thursday, Aug 08, 2019 - 11:55 PM (IST)

ਨਵੀਂ ਦਿੱਲੀ— ਸਰਕਾਰ ਨੇ ਰੱਖਿਆ ਖੇਤਰ ’ਚ ਵਾਧਾ ਕਰਦੇ ਹੋਏ ਜਲ ਸੈਨਾ ਲਈ ਦੇਸ਼ ’ਚ ਹੀ ਬਣੇ ਅਤਿ-ਆਧੁਨਿਕ ਸੰਚਾਰ ਤੰਤਰ ਸਾਫਟਵੇਅਰ ਡਿਫਾਇੰਡ ਰੇਡੀਓ (ਐੱਸ.ਡੀ.ਆਰ. ਟੈਕਨਾਲੋਜੀ) ਅਤੇ ਤੱਟਵਰਤੀ ਇਲਾਕਿਆਂ ਲਈ ਬ੍ਰਹਿਮੋਸ ਮਿਜ਼ਾਈਲਾਂ ਨਾਲ ਲੈਸ ਚਾਲੂ ਪ੍ਰਣਾਲੀ (ਮੈਰੀਟਾਈਮ ਮੋਬਾਇਲ ਕੋਸਟਲ ਬੈਟਰੀ) ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਣਾਲੀ ਜ਼ਰੀਏ ਬ੍ਰਹਿਮੋਸ ਮਿਜ਼ਾਇਲਾਂ ਨੂੰ ਕਿਤੇ ਵੀ ਤਾਇਨਾਤ ਕੀਤਾ ਜਾ ਸਕੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ ਖਰੀਦ ਪ੍ਰੀਸ਼ਦ ਦੀ ਪਹਿਲੀ ਬੈਠਕ ’ਚ ਉਕਤ ਫੈਸਲਾ ਲਿਆ ਗਿਆ।


Inder Prajapati

Content Editor

Related News