ਮਾਣਹਾਨੀ ਮਾਮਲਾ : 12 ਜੁਲਾਈ ਨੂੰ ਗੁਜਰਾਤ ਦੀ ਅਦਾਲਤ ''ਚ ਪੇਸ਼ ਹੋਣਗੇ ਰਾਹੁਲ

05/28/2019 9:13:03 PM

ਅਹਿਮਦਾਬਾਦ— ਅਹਿਮਦਾਬਾਦ ਦੀ ਇਕ ਅਦਾਲਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਖਿਲਾਫ ਅਹਿਮਦਾਬਾਦ ਜ਼ਿਲਾ ਸਹਿਕਾਰੀ ਬੈਂਕ ਅਤੇ ਇਸ ਦੇ ਪ੍ਰਧਾਨ ਅਜੇ ਪਟੇਲ ਵੱਲੋਂ ਦਰਜ ਅਪਰਾਧਿਕ ਮਾਣਹਾਨੀ ਦੇ ਮੁਕੱਦਮੇ ਦੇ ਸਿਲਸਿਲੇ 'ਚ ਆਪਣੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ।
ਸ਼ਿਕਾਇਤ ਕਰਨ ਵਾਲੀ ਧਿਰ ਨੇ ਪਿਛਲੇ ਸਾਲ ਮਾਮਲਾ ਦਰਜ ਕਰਵਾਇਆ ਸੀ। ਖਬਰਾਂ ਮੁਤਾਬਕ ਗਾਂਧੀ ਅਤੇ ਕਾਂਗਰਸ ਦੇ ਰਾਸ਼ਟਰੀ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਦੋਸ਼ ਲਗਾਇਆ ਸੀ ਕਿ ਬੈਂਕ 8 ਨਵੰਬਰ, 2016 ਨੂੰ ਨੋਟਬੰਦੀ ਦੇ ਐਲਾਨ ਦੇ 5 ਦਿਨ ਦੇ ਅੰਦਰ 745.59 ਕਰੋੜ ਰੁਪਏ ਦੇ ਬੰਦ ਹੋ ਚੁੱਕੇ ਨੋਟਾਂ ਨੂੰ ਬਦਲਣ ਦੇ ਘਪਲੇ 'ਚ ਸ਼ਾਮਲ ਹੈ।
ਵਧੀਕ ਮੈਟਰੋਪੋਲਿਟਨ ਮੈਜਿਸਟ੍ਰੇਟ ਐਸ. ਦੇ ਗੜਵੀ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ 9 ਅਪ੍ਰੈਲ ਨੂੰ ਅਦਾਲਤ 'ਚ 27 ਮਈ ਨੂੰ ਪੇਸ਼ ਹੋਣ ਲਈ ਇਸ ਆਧਾਰ 'ਤੇ ਹੋਰ ਸਮਾਂ ਮੰਗਿਆ ਕਿ ਸ਼ਿਕਾਇਤ ਕਰਤਵਾਂ ਅਤੇ ਗਵਾਹਾਂ ਦੇ ਬਿਆਨਾਂ ਨਾਲ ਸਬੰਧਿਤ ਦਸਤਾਵੇਜਾਂ ਦਾ ਹਾਲੇ ਅੰਗ੍ਰੇਜੀ ਤੇ ਗੁਜਰਾਤੀ 'ਚ ਟ੍ਰਾਂਸਲੇਟ ਨਹੀਂ ਹੋਇਆ ਹੈ।
ਰਾਹੁਲ ਗਾਂਧੀ ਦੇ ਵਕੀਲ ਨੇ ਅਦਾਲਤ 'ਚ ਇਹ ਵੀ ਕਿਹਾ ਕਿ ਉਨ੍ਹਾਂ ਦੇ ਮੁਅੱਕਿਲ 27 ਮਈ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਨਵੀਂ ਦਿੱਲੀ ਸਥਿਤ ਸਾਂਤੀਵਨ ਜਾਣਗੇ। ਅਦਾਲਤ ਨੇ ਉਦੋਂ ਰਾਹੁਲ ਗਾਂਧੀ ਦੇ ਪੇਸ਼ ਹੋਣ ਲਈ 12 ਜੁਲਾਈ ਦੀ ਤਰੀਕ ਤੈਅ ਕੀਤੀ। ਅਦਾਲਤ ਨੇ ਸੁਰਜੇਵਾਲਾ ਨੂੰ ਵੀ ਉਸੇ ਤਰੀਕ ਨੂੰ ਪੇਸ਼ ਹੋਣ ਨੂੰ ਕਿਹਾ। ਅਦਾਲਤ ਨੇ ਦੋਹਾਂ ਨੇਤਾਵਾਂ ਖਿਲਾਫ ਪਹਿਲਾ ਸਬੂਤ ਮਿਲਣ ਤੋਂ ਬਾਅਦ 9 ਅਪ੍ਰੈਲ ਨੂੰ ਸੰਮਨ ਭੇਜੇ ਸਨ।


Inder Prajapati

Content Editor

Related News