ਦੀਪ ਸਿੱਧੂ ਦੀ ਮੌਤ ਦਾ ਮਾਮਲਾ : ਦੋਸ਼ੀ ਡਰਾਈਵਰ ਨੂੰ ਕੋਰਟ ਨੇ ਦਿੱਤੀ ਜ਼ਮਾਨਤ

Friday, Feb 18, 2022 - 03:05 PM (IST)

ਦੀਪ ਸਿੱਧੂ ਦੀ ਮੌਤ ਦਾ ਮਾਮਲਾ : ਦੋਸ਼ੀ ਡਰਾਈਵਰ ਨੂੰ ਕੋਰਟ ਨੇ ਦਿੱਤੀ ਜ਼ਮਾਨਤ

ਸੋਨੀਪਤ (ਪਵਨ ਰਾਠੀ)- ਹਰਿਆਣਾ ਦੇ ਸੋਨੀਪਤ 'ਚ ਪੰਜਾਬੀ ਅਦਾਕਾਰ ਅਤੇ ਗਾਇਕ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ ਦੇ ਮਾਮਲੇ 'ਚ ਟਰਾਲਾ ਡਰਾਈਵਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਦੀਪ ਦੇ ਭਰਾ ਦੇ ਬਿਆਨ 'ਤੇ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ। ਦੋਸ਼ੀ ਡਰਾਈਵਰ ਦਾ ਨਾਮ ਕਾਸਿਮ ਹੈ, ਜੋ ਕਿ ਨੂੰਹ ਜ਼ਿਲ੍ਹੇ ਦੇ ਪਿੰਡ ਸਿੰਗਾਰ ਦਾ ਰਹਿਣ ਵਾਲਾ ਹੈ। ਅੱਜ ਯਾਨੀ ਸ਼ੁੱਕਰਵਾਰ ਨੂੰ ਪੁਲਸ ਨੇ ਦੋਸ਼ੀ ਨੂੰ ਕੋਰਟ 'ਚ ਪੇਸ਼ ਕੀਤਾ। ਪੁਲਸ ਨੇ ਦੋਸ਼ੀ ਨੂੰ 2 ਦਿਨ ਦੀ ਰਿਮਾਂਡ 'ਤੇ ਲੈਣ ਦੀ ਅਰਜ਼ੀ ਲਗਾਈ ਸੀ ਪਰ ਕੋਰਟ ਨੇ ਕਾਸਿਮ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।

PunjabKesari

ਦੱਸਣਯੋਗ ਹੈ ਕਿ ਦੀਪ ਸਿੱਧੂ ਬੁੱਧਵਾਰ ਰਾਤ ਆਪਣੀ ਮਹਿਲਾ ਦੋਸਤ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਸਕਾਰਪੀਓ ਕਾਰ ਹਾਈਵੇਅ 'ਤੇ ਚੱਲ ਰਹੇ ਟਰੱਕ ਦੇ ਪਿੱਛਿਓਂ ਟਕਰਾ ਗਈ ਅਤੇ ਹਾਦਸੇ 'ਚ ਦੀਪ ਸਿੱਧੂ ਦੀ ਮੌਤ ਹੋ ਗਈ। ਜਦੋਂ ਕਿ ਮਹਿਲਾ ਦੋਸਤ ਰੀਨਾ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ ਸੀ। ਦੋਸ਼ੀ ਡਰਾਈਵਰ ਹਾਦਸੇ ਤੋਂ ਬਾਅਦ ਡਰ ਗਿਆ ਸੀ, ਇਸ ਲਈ ਮੌਕੇ 'ਤੇ ਦੌੜ ਗਿਆ। ਡਰਾਈਵਰ ਨੂੰ ਸੋਨੀਪਤ ਦੇ ਖਰਖੋਂਦਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News