ਡੂੰਘੀ ਖੱਡ ''ਚ ਡਿੱਗੀ ਗੱਡੀ, 3 ਦੀ ਮੌਤ, 1 ਜ਼ਖਮੀ

Friday, Sep 29, 2017 - 02:22 PM (IST)

ਡੂੰਘੀ ਖੱਡ ''ਚ ਡਿੱਗੀ ਗੱਡੀ, 3 ਦੀ ਮੌਤ, 1 ਜ਼ਖਮੀ

ਜੰਮੂ— ਸ਼੍ਰੀਨਗਰ-ਜੰਮੂ ਹਾਈਵੇਅ 'ਤੇ ਰਾਮਬਨ ਨੇੜੇ ਇਕ ਐਸ.ਯੂ.ਵੀ ਗੱਡੀ ਡੂੰਘੀ ਖੱਡ 'ਚ ਡਿੱਗ ਗਈ, ਜਿਸ ਨਾਲ ਮੌਕੇ 'ਤੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 1 ਵਿਅਕਤੀ ਜ਼ਖਮੀ ਹੋ ਗਿਆ। ਜਸਟਿਸ ਐਮ ਦੇ ਹੰਜੂਰਾ ਦੀ ਸੀ। ਜਸਟਿਸ ਹੰਜੂਰਾ ਉਸ ਸਮੇਂ ਗੱਡੀ 'ਚ ਸਵਾਰ ਨਹੀਂ ਸਨ। ਅਧਿਕਾਰਿਕ ਜਾਣਕਾਰੀ ਮੁਤਾਬਕ ਐਸ.ਯੂ.ਵੀ ਜੇ.ਕੇ 02ਬੀਬੀ 6686 ਰਾਮਬਨ ਨੇੜੇ ਸੇਰੀ 'ਚ ਫਿਸਲ ਕੇ ਖੱਡ 'ਚ ਡਿੱਗ ਗਈ। ਤੇਜ਼ ਪ੍ਰਤੀਕਿਰਿਆ ਟੀਮ ਨੇ ਮੌਕੇ 'ਤੇ ਪੁੱਜ ਕੇ ਬਚਾਅ ਕੰਮ ਸ਼ੁਰੂ ਕੀਤਾ ਅਤੇ 4 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਚਾਰਾਂ 'ਚੋਂ 3 ਨੇ ਦਮ ਤੌੜ ਦਿੱਤਾ।
ਇਹ ਗੱਡੀ ਸ਼੍ਰੀਨਗਰ ਤੋਂ ਜੰਮੂ ਵੱਲ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਕੋਰਟ ਦੇ ਕਰਮਚਾਰੀ ਸਨ। ਜਸਟਿਸ ਹੰਜੂਰਾ ਵੀ ਜਲਦੀ ਜੰਮੂ ਪੁੱਜ ਰਹੇ ਹਨ।


Related News