ਦੀਨ ਦਿਆਲ ਦੀ 103ਵੀਂ ਜਯੰਤੀ ''ਤੇ ਮੋਦੀ ਤੇ ਨਾਇਡੂ ਨੇ ਦਿੱਤੀ ਸ਼ਰਧਾਂਜਲੀ

09/25/2019 11:23:56 AM

ਨਵੀਂ ਦਿੱਲੀ— ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੀਨ ਦਿਆਲ ਉਪਾਧਿਆਏ ਦੀ 103ਵੀਂ ਜਯੰਤੀ 'ਤੇ ਉਨ੍ਹਾਂ ਸ਼ਰਧਾਂਜਲੀ ਭੇਟ ਕੀਤੀ ਅਤੇ ਸਮਾਜ ਦੇ ਕਮਜ਼ੋਰ ਤਬਕੇ ਦੇ ਵਿਕਾਸ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਕਮਜ਼ੋਰ ਤਬਕੇ ਦੀ ਸੇਵਾ ਕਰਨ ਦਾ ਉਨ੍ਹਾਂ ਦੀ ਜ਼ਿੰਦਗੀ ਦਾ ਸੰਦੇਸ਼ ਦੂਰ-ਦੂਰ ਤਕ ਗੂੰਜਦਾ ਹੈ। ਪ੍ਰਧਾਨ ਮੰਤਰੀ ਨੇ ਜਨ ਸੰਘ ਨੇਤਾ ਦੇ ਸੰਬੰਧ 'ਚ ਉਨ੍ਹਾਂ ਦੇ ਭਾਸ਼ਣ ਦਾ ਇਕ ਛੋਟਾ ਜਿਹਾ ਵੀਡੀਓ ਵੀ ਸਾਂਝਾ ਕੀਤਾ। ਇੱਥੇ ਦੱਸ ਦੇਈਏ ਦੀਨਦਿਆਲ ਉਪਾਧਿਆਏ ਦਾ ਜਨਮ 1916 'ਚ ਮਥੁਰਾ 'ਚ ਹੋਇਆ ਸੀ। 


ਨਾਇਡੂ ਨੇ ਟਵੀਟ ਕੀਤਾ, ''ਅੱਜ ਪੰਡਤ ਦੀਨ ਦਿਆਨ ਉਪਾਧਿਆਏ ਜੀ ਦੀ ਜਯੰਤੀ ਮੌਕੇ ਆਧੁਨਿਕ ਭਾਰਤ ਦੇ ਵਿਚਾਰਕ ਦੀ ਯਾਦ ਨੂੰ ਪ੍ਰਣਾਮ ਕਰਦਾ ਹਾਂ। ਉਪਾਧਿਆਏ ਜੀ ਭਾਰਤ ਦੀ ਸਮਾਜਿਕ ਸੱਚਾਈਆਂ ਤੋਂ ਜਾਣੂ ਸਨ, ਉਨ੍ਹਾਂ ਨੇ ਸਦੀਆਂ ਤੋਂ ਸਮਾਜ ਦੇ ਹਾਸ਼ੀਏ 'ਤੇ ਖੜ੍ਹੇ ਕਮਜ਼ੋਰ ਵਰਗ ਨੂੰ ਸਮਾਜਿਕ-ਆਰਥਿਕ ਵਿਕਾਸ ਦੀ ਮੂਲ ਧਾਰਾ 'ਚ ਸ਼ਾਮਲ ਕਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰਨ ਦੀ ਅਪੀਲ ਕੀਤੀ ਸੀ। ਉੱਪ ਰਾਸ਼ਟਰਪਤੀ ਨੇ ਕਿਹਾ ਕਿ ਉਪਾਧਿਆਏ ਜੀ ਦਾ ਮੰਨਣਾ ਸੀ ਕਿ ਕੁਦਰਤ ਵਿਕਾਸ ਦੀ ਹੀ ਸੰਸਕ੍ਰਿਤੀ ਹੈ, ਕੁਦਰਤ ਵਿਰੁੱਧ ਵਿਕਾਸ ਸਮਾਜ 'ਚ ਵਿਗਾੜ ਪੈਦਾ ਕਰਦਾ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਨ ਦਿਆਲ ਉਪਾਧਿਆਏ ਨੂੰ ਭਾਰਤ ਦਾ ਮਹਾਨ ਨੇਤਾ ਦੱਸਿਆ।


Tanu

Content Editor

Related News