ਅੱਜ ਹੋਵੇਗਾ ਫੈਸਲਾ, ਕੋਣ ਬਣੇਗਾ ਨਵਾਂ ਰਾਸ਼ਟਰਪਤੀ

Thursday, Jul 20, 2017 - 02:05 AM (IST)

ਨਵੀਂ ਦਿੱਲੀ— ਸੋਮਵਾਰ ਨੂੰ ਹੋਈ ਰਾਸ਼ਟਰਪਤੀ ਚੋਣ 'ਚ ਪਈਆਂ ਵੋਟਾਂ ਦੀ ਗਿਣਤੀ ਕੱਲ ਹੋਵੇਗੀ ਅਤੇ ਨਵੇਂ ਰਾਸ਼ਟਰਪਤੀ ਦੇ ਨਾਂ ਦਾ ਐਲਾਨ ਸ਼ਾਮ 5 ਵਜੇ ਤੱਕ ਹੋਣ ਦੀ ਆਸ ਹੈ। ਚੋਣ ਅਧਿਕਾਰੀ ਅਤੇ ਲੋਕ ਸਭਾ ਦੇ ਜਨਰਲ ਸਕੱਤਰ ਅਨੂਪ ਮਿਸ਼ਰਾ ਅਨੁਸਾਰ ਵੋਟਾਂ ਦੀ ਗਿਣਤੀ ਸਵੇਰੇ 11 ਵਜੇ ਸ਼ੁਰੂ ਹੋਵੇਗੀ।
ਸਭ ਤੋਂ ਪਹਿਲਾਂ ਸੰਸਦ ਭਵਨ ਵਿਖੇ ਪਈਆਂ ਵੋਟਾਂ ਦੀ ਪੇਟੀ ਖੋਲ੍ਹੀ ਜਾਵੇਗੀ ਅਤੇ ਫਿਰ ਸੂਬਿਆਂ ਤੋਂ ਆਈਆਂ ਵੋਟਾਂ ਦੀਆਂ ਪੇਟੀਆਂ ਨੂੰ ਵਰਣਮਾਲਾ ਦੇ ਆਧਾਰ 'ਤੇ ਖੋਲ੍ਹਿਆ ਜਾਵੇਗਾ। ਵੋਟਾਂ ਦੀ ਗਿਣਤੀ ਵੱਖ-ਵੱਖ 4 ਮੇਜ਼ਾਂ ਅਤੇ 8 ਪੜਾਵਾਂ 'ਚ ਹੋਵੇਗੀ। ਦੇਸ਼ ਦੇ ਨਵੇਂ ਰਾਸ਼ਟਰਪਤੀ ਨੂੰ ਚੁਣਨ ਲਈ ਲਗਭਗ 99 ਫੀਸਦੀ ਵੋਟਾਂ ਪਈਆਂ ਸਨ। ਇਸ ਚੋਣ 'ਚ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਅਤੇ ਸੱਤਾਧਾਰੀ ਗਠਜੋੜ ਦੇ ਉਮੀਦਵਾਰ ਰਾਮਨਾਥ ਕੋਵਿੰਦ ਹਨ।


Related News