MHA ਦੇ ਆਦੇਸ਼ਾਂ ਦੀ ਸਮੀਖਿਆ ਤੋਂ ਬਾਅਦ ਲਿਆ ਜਾਵੇਗਾ ਵੈਸ਼ਣੋ ਦੇਵੀ ਯਾਤਰਾ ਖੋਲ੍ਹਣ ਦਾ ਫੈਸਲਾ: ਰਮੇਸ਼ ਕੁਮਾਰ

05/30/2020 10:16:02 PM

ਕਟੜਾ (ਅਮਿਤ) : ਸ਼ਨੀਵਾਰ ਦੇਰ ਸ਼ਾਮ ਕੇਂਦਰ ਸਰਕਾਰ ਵੱਲੋਂ 8 ਜੂਨ ਤੋਂ ਅਨਲਾਕ-1 ਦੇ ਤਹਿਤ ਦੇਸ਼ ਵਿਚ ਧਾਰਮਿਕ ਸਥਾਨਾਂ ਦੇ ਖੋਲ੍ਹਣ ਸਬੰਧਿਤ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਜੰਮੂ-ਕਸ਼ਮੀਰ ਦੀ ਪ੍ਰਸਿੱਧ ਵੈਸ਼ਣੋ ਦੇਵੀ ਯਾਤਰਾ ਦੇ ਖੁੱਲਣ ਦੇ ਵੀ ਕਿਆਸ ਲਗਾਏ ਜਾ ਰਹੇ ਹਨ। ਇਸ ਸੰਬਧ ਵਿਚ ਸੀ.ਈ.ਓ. ਸ਼ਰਾਇਨ ਬੋਰਡ ਰਮੇਸ਼ ਕੁਮਾਰ ਨੇ ਕਿਹਾ ਦੀ ਐਮ.ਐਚ.ਏ. ਦੇ ਆਦੇਸ਼ਾਂ ਦੀ ਸਮੀਖਿਆ ਤੋਂ ਬਾਅਦ ਜਲਦ ਹੀ ਸ਼੍ਰੀ ਮਾਤਾ ਵੈਸ਼ਣੋ ਦੇਵੀ  ਸ਼ਰਾਇਨ ਬੋਰਡ ਪ੍ਰਸ਼ਾਸਨ ਵੱਲੋਂ ਵੈਸ਼ਣੋ ਦੇਵੀ ਯਾਤਰਾ ਖੋਲ੍ਹਣ ਦੇ ਸੰਬਧ ਵਿਚ ਫੈਸਲਾ ਲਿਆ ਜਾਵੇਗਾ।


Inder Prajapati

Content Editor

Related News