ਪੰਜਾਬ ਦੇ ਇਸ SHO ''ਤੇ ਡਿੱਗੀ ਗਾਜ! ਲਿਆ ਗਿਆ ਵੱਡਾ ਐਕਸ਼ਨ
Wednesday, Jul 15, 2026 - 06:59 PM (IST)
ਜਲੰਧਰ (ਸੁਨੀਲ)–ਥਾਣਾ ਲਾਂਬੜਾ ਅਧੀਨ ਆਉਂਦੇ ਇਲਾਕਿਆਂ ਵਿਚ ਪਿਛਲੇ ਦਿਨੀਂ ਕਈ ਲੁੱਟਾਂਖੋਹਾਂ, ਚੋਰੀਆਂ ਅਤੇ ਕਤਲ ਦੀਆਂ ਵਾਰਦਾਤਾਂ ਟ੍ਰੇਸ ਨਹੀਂ ਹੋ ਪਾਈਆਂ ਹਨ, ਜਿਸ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਕਾਫ਼ੀ ਵਿਗੜ ਚੁੱਕੀ ਹੈ। ਲੋਕਾਂ ਵਿਚ ਚਰਚਾ ਚੱਲ ਰਹੀ ਹੈ ਕਿ ਇਲਾਕੇ ਵਿਚ ਪੁਲਸ ਦੀ ਨਫ਼ਰੀ ਘੱਟ ਹੈ, ਜਿਸ ਦਾ ਫਾਇਦਾ ਚੋਰ ਲੁਟੇਰੇ ਉਠਾ ਰਹੇ ਹਨ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਘਰ! ਗੁਰੂ ਕਾ ਬਾਗ 'ਚ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਥਾਣਾ ਲਾਂਬੜਾ ਵਿਚ ਤਾਇਨਾਤ ਸਬ-ਇੰਸਪੈਕਟਰ ਐੱਸ. ਐੱਚ. ਓ. ਬਲਬੀਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਡੀ. ਐੱਸ. ਪੀ. ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਕੀਤੀ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਇਕ ਐੱਨ. ਆਰ. ਆਈ. ਨੂੰ ਐੱਸ. ਐੱਚ. ਓ. ਬਲਬੀਰ ਸਿੰਘ ਕਿਸੇ ਮਾਮਲੇ ਵਿਚ ਚੁੱਕ ਕੇ ਲੈ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤਕ ਕਿਸੇ ਦੀ ਵੀ ਤਾਇਨਾਤੀ ਥਾਣਾ ਲਾਂਬੜਾ ਵਿਚ ਬਤੌਰ ਐੱਸ. ਐੱਚ. ਓ. ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਗੈਜੇਟ ਵਾਲੇ ਦਾ ਹੈਰਾਨੀਜਨਕ ਕਾਰਨਾਮਾ! ਜਲੰਧਰ ਸ਼ਹਿਰ 'ਚ ਇੰਝ ਕੀਤਾ 7 ਕਰੋੜ ਰੁਪਏ ਦਾ ਮੋਬਾਇਲ ਸਕੈਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
