ਦਸੰਬਰ ਮਹੀਨੇ ''ਚ 1000 ਕਰੋੜ ਦੀ ਸ਼ਰਾਬ ਪੀ ਗਏ ਦਿੱਲੀ ਵਾਲੇ

Friday, Jan 03, 2020 - 12:30 PM (IST)

ਦਸੰਬਰ ਮਹੀਨੇ ''ਚ 1000 ਕਰੋੜ ਦੀ ਸ਼ਰਾਬ ਪੀ ਗਏ ਦਿੱਲੀ ਵਾਲੇ

ਨਵੀਂ ਦਿੱਲੀ— ਦਸੰਬਰ ਦਾ ਮਹੀਨਾ ਦਿੱਲੀ ਦੀ ਸ਼ਰਾਬ ਇੰਡਸਟਰੀ ਲਈ ਕਾਫ਼ੀ ਚੰਗਾ ਸਾਬਤ ਹੋਇਆ। ਦਿੱਲੀ ਦੇ ਲੋਕਾਂ ਨੇ ਇਕ ਮਹੀਨੇ 'ਚ ਹੀ ਇਕ ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਪੀ ਲਈ। ਸੂਤਰਾਂ ਅਨੁਸਾਰ ਹਾਲੇ ਹੋਟਲਾਂ ਅਤੇ ਬਾਰ 'ਤੇ ਵਿਕੀ ਸ਼ਰਾਬ ਦਾ ਪੂਰਾ ਅੰਕੜਾ ਇਕੱਠਾ ਜਾ ਰਿਹਾ ਹੈ ਪਰ ਆਬਕਾਰੀ ਵਿਭਾਗ ਨੂੰ ਮਿਲੀ ਡਿਊਟੀ ਤੋਂ ਇਹ ਅੰਕੜਾ ਸਾਹਮਣੇ ਆਇਆ ਹੈ।

ਸੂਤਰਾਂ ਅਨੁਸਾਰ ਐਕਸਾਈਜ਼ ਡਿਪਾਰਟਮੈਂਟ (ਆਬਕਾਰੀ ਵਿਭਾਗ) ਨੂੰ ਦਸੰਬਰ ਦੇ ਮਹੀਨੇ 'ਚ 465 ਕਰੋੜ ਰੁਪਏ ਦੀ ਡਿਊਟੀ ਸ਼ਰਾਬ ਦੀ ਵਿਕਰੀ ਤੋਂ ਪ੍ਰਾਪਤ ਹੋਈ। 2018 ਦੇ ਆਖਰੀ ਮਹੀਨੇ ਇਹ ਅੰਕੜਾ 460 ਕਰੋੜ ਰੁਪਏ ਸੀ। ਇਸੇ ਤਰ੍ਹਾਂ ਨਾਲ ਦਿੱਲੀ 'ਚ ਸ਼ਰਾਬ ਦੀ ਖਪਤ 'ਚ ਇਕ ਫੀਸਦੀ ਦਾ ਵਾਧਾ ਹੋ ਗਿਆ।

ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਅੰਕੜਾ ਹੋਟਲਜ਼ ਅਤੇ ਬਾਰਾਂ ਨੂੰ ਕੀਤੀ ਗਈ ਸ਼ਰਾਬ ਦੀ ਸਪਲਾਈ ਦੇ ਆਧਾਰ 'ਤੇ ਕੱਢਿਆ ਗਿਆ ਹੈ। ਦਿੱਲੀ 'ਚ ਸਰਕਾਰੀ ਅਤੇ ਨਿੱਜੀ ਵੈਂਡਰਾਂ (ਵਿਕਰੇਤਾਵਾਂ) ਤੋਂ ਇਲਾਵਾ 951 ਅਜਿਹੇ ਹੋਟਲ, ਬਾਰ ਅਤੇ ਕਲੱਬ ਵੀ ਹਨ, ਜਿਨ੍ਹਾਂ 'ਚ ਗਾਹਕਾਂ ਨੂੰ ਸ਼ਰਾਬ ਪਰੋਸੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ।


author

DIsha

Content Editor

Related News