ਝਰਨੇ ਹੇਠ ਨਹਾ ਰਹੇ ਲੋਕਾਂ ''ਤੇ ਡਿੱਗਿਆ ਮਲਬਾ, ਰੋਂਗਟੇ ਖੜ੍ਹੇ ਕਰ ਦੇਵੇਗਾ ਵੀਡੀਓ
Monday, Aug 21, 2023 - 12:29 PM (IST)
ਚਮੋਲੀ- ਉੱਤਰਾਖੰਡ 'ਚ ਲਗਾਤਾਰ ਪੈ ਰਹੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪ੍ਰਦੇਸ਼ 'ਚ ਜਗ੍ਹਾ-ਜਗ੍ਹਾ ਪਾਣੀ ਭਰਿਆ ਹੋਇਆ ਹੈ ਅਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਮੀਂਹ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਵਿਚ ਚਮੋਲੀ ਪੁਲਸ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰ ਕੇ ਲੋਕਾਂ ਨੂੰ ਮੀਂਹ ਦੇ ਦਿਨਾਂ 'ਚ ਝਰਨੇ ਹੇਠਾਂ ਆਉਣ ਤੋਂ ਬਚਣ ਦੀ ਅਪੀਲ ਕੀਤੀ ਹੈ।
बरसात के मौसम के दौरान पहाड़ो में झरनों के नीचे नहाने से बचें। pic.twitter.com/bY9Xs08zxw
— Chamoli Police Uttarakhand (@chamolipolice) August 20, 2023
ਵੀਡੀਓ ਸ਼ੇਅਰ ਕਰਦੇ ਹੋਏ ਉੱਤਰਾਖੰਡ ਚਮੋਲੀ ਪੁਲਸ ਨੇ ਅਪੀਲ ਕਰਦੇ ਹੋਏ ਲਿਖਿਆ,''ਮੀਂਹ ਦੇ ਮੌਸਮ ਦੌਰਾਨ ਪਹਾੜਾਂ 'ਚ ਝਰਨੇ ਹੇਠਾਂ ਨਹਾਉਣ ਤੋਂ ਬਚੋ।'' ਵੀਡੀਓ 'ਚ ਕੁਝ ਲੋਕਾਂ ਨੂੰ ਪਹਾੜਾਂ 'ਚ ਝਰਨੇ ਹੇਠ ਨਹਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਝਰਨੇ ਹੇਠਾਂ ਨਹਾ ਰਹੇ ਲੋਕਾਂ 'ਤੇ ਅਚਾਨਕ ਪਹਾੜੀ ਦੇ ਉੱਪਰੋਂ ਮਲਬਾ ਡਿੱਗ ਜਾਂਦਾ ਹੈ। ਇਸ ਵੀਡੀਓ ਨੂੰ ਦੇਖ ਕੇ ਸਾਰੇ ਹੈਰਾਨ ਹਨ। ਹਾਲ ਹੀ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8