ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲਾਂ ''ਚ ਮੌਤਾਂ ਦਾ ਸਿਲਸਿਲਾ ਜਾਰੀ, ਹੁਣ ਨਾਗਪੁਰ ''ਚ 23 ਮਰੀਜ਼ਾਂ ਦੀ ਗਈ ਜਾਨ

Thursday, Oct 05, 2023 - 02:21 AM (IST)

ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲਾਂ ''ਚ ਮੌਤਾਂ ਦਾ ਸਿਲਸਿਲਾ ਜਾਰੀ, ਹੁਣ ਨਾਗਪੁਰ ''ਚ 23 ਮਰੀਜ਼ਾਂ ਦੀ ਗਈ ਜਾਨ

ਮਹਾਰਾਸ਼ਟਰ (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ ਦੇ ਇਕ ਸਰਕਾਰੀ ਹਸਪਤਾਲ ’ਚ 14 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ ਇੱਥੋਂ ਦੇ ਇਕ ਹੋਰ ਸਰਕਾਰੀ ਹਸਪਤਾਲ ਵਿਚ ਇਸੇ ਸਮੇਂ ਦੌਰਾਨ 9 ਮਰੀਜ਼ਾਂ ਨੇ ਜਾਨ ਗਵਾਈ। ਇਸ ਦੌਰਾਨ ਪਿਛਲੇ 24 ਘੰਟਿਆਂ ’ਚ ਇਥੇ 23 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ - ਫਿਰ ਵਿਵਾਦਾਂ 'ਚ ਘਿਰੀ ਪੰਜਾਬ ਪੁਲਸ, ਇਟਲੀ ਦੇ ਨਾਗਰਿਕ ਦਾ ਫਰਜ਼ੀ ਐਨਕਾਊਂਟਰ ਕਰਨ ਦੀ ਕੋਸ਼ਿਸ਼, ਕੀਤਾ ਤਸ਼ੱਦਦ

ਨਾਂਦੇੜ ਸਥਿਤ ਡਾ. ਸ਼ੰਕਰ ਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ’ਚ 30 ਸਤੰਬਰ ਤੋਂ 2 ਅਕਤੂਬਰ ਦਰਮਿਆਨ 48 ਘੰਟਿਆਂ ਵਿਚ 31 ਮਰੀਜ਼ਾਂ ਅਤੇ ਛਤਰਪਤੀ ਸੰਭਾਜੀਨਗਰ ’ਚ ਇਕ ਸਰਕਾਰੀ ਹਸਪਤਾਲ ’ਚ 24 ਘੰਟਿਆਂ ’ਚ 18 ਮਰੀਜ਼ਾਂ ਦੀ ਮੌਤ ਤੋਂ ਤੁਰੰਤ ਬਾਅਦ ਇਨ੍ਹਾਂ ਹਸਪਤਾਲਾਂ ਦੀਆਂ ਅਥਾਰਿਟੀਜ਼ ਨੇ ਇਹ ਅੰਕੜੇ ਸਾਂਝੇ ਕੀਤੇ ਹਨ। ਨਾਗਪੁਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ. ਐੱਮ. ਸੀ. ਐੱਚ.) ਵਿਚ ਬੁੱਧਵਾਰ ਸਵੇਰੇ 8 ਵਜੇ ਖਤਮ ਹੋਏ 24 ਘੰਟਿਆਂ ਵਿਚ 14 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜੀ. ਐੱਮ. ਸੀ. ਐੱਚ. ਪ੍ਰਧਾਨ (ਡੀਨ) ਡਾ. ਰਾਜ ਗਜਭੀਏ ਨੇ ਦੱਸਿਆ ਕਿ ਰੋਜ਼ਾਨਾ ਔਸਤਨ 10 ਤੋਂ 12 ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਪੁਲਸ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ

ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਵਿਚ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੁੰਦੀ ਹੈ ਉਨ੍ਹਾਂ ਵਿਚੋਂ ਜ਼ਿਆਦਾਤਰ ਜਾਂ ਤਾਂ ਆਖਰੀ ਪਲਾਂ ਵਿਚ ਆਉਣ ਵਾਲੇ ਮਰੀਜ਼ ਹੁੰਦੇ ਹਨ ਤਾਂ ਫਿਰ ਉਹ ਹੁੰਦੇ ਹਨ ਜਿਨ੍ਹਾਂ ਨੂੰ ਆਈ. ਸੀ. ਯੂ. ਵਿਚ ਭਰਤੀ ਕਰਨ ਦੀ ਲੋੜ ਹੁੰਦੀ ਹੈ। ਦੂਜੇ ਪਾਸੇ, ਇੰਦਰਾ ਗਾਂਧੀ ਸਰਕਾਰੀ ਮੈਡੀਕਲ ਯੂਨੀਵਰਸਿਟੀ ਅਤੇ ਹਸਪਤਾਲ (ਆਈ. ਜੀ. ਜੀ. ਐੱਮ. ਸੀ. ਐੱਚ.) ਵਿਚ 24 ਘੰਟਿਆਂ ਵਿਚ 8 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੌਰਾਨ, ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਨਾਂਦੇੜ ਅਤੇ ਛਤਰਪਤੀ ਸੰਭਾਜੀਨਗਰ ਦੇ ਸਰਕਾਰੀ ਹਸਪਤਾਲਾਂ ਵਿਚ ਹੋਈਆਂ ਮੌਤਾਂ ਦਾ ਖੁਦ ਨੋਟਿਸ ਲਿਆ ਅਤੇ ਰਾਜ ਸਰਕਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ। ਅਦਾਲਤ ਨੇ ਕਿਹਾ ਕਿ ਬਿਸਤਰੇ, ਕਰਮਚਾਰੀਆਂ ਅਤੇ ਦਵਾਈਆਂ ਦੀ ਕਮੀ ਵਰਗੇ ਦੱਸੇ ਗਏ ਕਾਰਣ ਮੰਣਨਯੋਗ ਨਹੀਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News