ਭਰਾ ਨੇ ਭੈਣ ਦੇ ਸਿਰ ''ਚ ਮਾਰੀ ਗੋਲੀ, ਉਸਦੇ ਦਿਓਰ ਨੂੰ ਅਗਵਾ ਕਰਕੇ ਕੀਤਾ ਕਤਲ

Tuesday, Feb 06, 2018 - 01:26 PM (IST)

ਭਰਾ ਨੇ ਭੈਣ ਦੇ ਸਿਰ ''ਚ ਮਾਰੀ ਗੋਲੀ, ਉਸਦੇ ਦਿਓਰ ਨੂੰ ਅਗਵਾ ਕਰਕੇ ਕੀਤਾ ਕਤਲ

ਗੁਰੂਗਰਾਮ — ਮਿਲੇਨੀਅਮ ਸਿਟੀ 'ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਨੂੰ ਅਗਵਾ ਕਰਕੇ ਉਸਦੀ ਹੱਤਿਆ ਕਰਨ ਦੇ ਮਾਮਲੇ 'ਚ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਰਾਜ਼ ਦਾ ਪਰਦਾਫਾਸ਼ ਕੀਤਾ ਹੈ। ਇੰਨ੍ਹਾ ਹੀ ਨਹੀਂ ਲੜਕੇ ਦੀ ਹੱਤਿਆ ਕਰਨ ਤੋਂ ਪਹਿਲਾਂ ਦੋਸ਼ੀਆਂ ਨੇ ਆਪਣੀ ਭੈਣ ਨੂੰ ਵੀ ਗੋਲੀ ਮਾਰੀ ਸੀ ਜਿਸ 'ਚ ਉਸਦੀ ਜਾਨ ਬੱਚ ਗਈ ਸੀ।
ਭੈਣ ਨੂੰ ਮਾਰੀ ਸੀ ਗੋਲੀ
ਪੁਲਸ ਕਰਮਚਾਰੀ ਅਨੁਸਾਰ ਦੋਸ਼ੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪਹਿਲਾਂ ਆਪਣੀ ਭੈਣ ਦੇ ਸਿਰ 'ਚ ਗੋਲੀ ਮਾਰੀ, ਜਿਸ ਤੋਂ ਬਾਅਦ ਉਹ ਕੋਮਾ 'ਚ ਚਲੀ ਗਈ ਅਜੇ ਤੱਕ ਉਸ ਦਾ ਇਲਾਜ ਜਾਰੀ ਹੈ। ਇਸ ਤੋਂ ਬਾਅਦ ਭੈਣ ਦੇ ਦੇਵਰ ਨੂੰ ਦੋਸ਼ੀਆਂ ਨੇ ਗਲਾ ਦਬਾ ਕੇ ਮਾਰ ਦਿੱਤਾ। ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰੂਗਰਾਮ ਦੇ ਟਿਕਲੀ ਨਿਵਾਸੀ ਰਾਜੇਸ਼ ਉਰਫ ਡਾਲੋ, ਅਮਿਤ ਉਰਫ ਢੋਲੂ ਅਤੇ ਕਰਣ ਉਰਫ ਹਾਬੂ ਦੇ ਰੂਪ ਵਿਚ ਹੋਈ ਹੈ। ਦਰਅਸਲ ਪੁਲਸ ਅਗਵਾ ਹੋਣ ਦੇ ਕੇਸ ਦੀ ਜਾਂਚ ਕਰ ਰਹੀ ਸੀ।
7 ਦਿਨ ਦੇ ਪੁਲਸ ਰਿਮਾਂਡ 'ਤੇ ਭੇਜੇ ਗਏ ਦੋਸ਼ੀ
ਦੋਸ਼ੀਆਂ ਨੂੰ ਫੜੇ ਜਾਣ ਤੋਂ ਬਾਅਦ ਮਾਮਲਾ ਆਨਰ ਕਿਲਿੰਗ ਦਾ ਨਿਕਲਿਆ। ਤਿੰਨਾਂ ਦੋਸ਼ੀਆਂ ਨੂੰ ਕੋਰਟ 'ਚ ਪੇਸ਼ ਕਰਕੇ ਪੁਲਸ ਨੇ ਪੁੱਛਗਿੱਛ ਲਈ 7 ਦਿਨ ਦੇ ਰਿਮਾਂਡ 'ਤੇ ਲਿਆ ਹੈ। ਪੁਲਸ ਦੇ ਬੁਲਾਰੇ ਰਵਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ 4 ਨਵੰਬਰ ਨੂੰ ਸਿਵਿਲ ਲਾਇੰਸ 'ਚ ਇਕ ਨੌਜਵਾਨ ਨੇ ਆਪਣੇ ਛੋਟੇ ਭਰਾ ਦੇ ਅਗਵਾ ਹੋਣ ਦੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦੇ ਅਧਾਰ 'ਤੇ ਪੁਲਸ ਨੇ ਕੇਸ ਦਰਜ ਕਰਕੇ ਛਾਨਬੀਨ ਸ਼ੁਰੂ ਕਰ ਦਿੱਤੀ। ਇਸ ਦੀ ਜਾਂਚ ਅਪਰਾਧ ਸ਼ਾਖਾ ਸੈਕਟਰ-39 ਇੰਚਾਰਜ ਰਾਜਕੁਮਾਰ ਨੂੰ ਸੌਂਪੀ ਗਈ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਸੀ.ਆਈ.ਏ. ਨੇ ਗੁਪਤ ਸੂਚਨਾ ਦੇ ਅਧਾਰ 'ਤੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਭੈਣ ਨੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਕੀਤਾ ਸੀ ਵਿਆਹ
ਪੁਲਸ ਨੇ ਦੱਸਿਆ ਕਿ ਦੋਸ਼ੀ ਕਰਣ ਉਰਫ ਹਾਬੂ ਨੇ ਪੁਲਸ ਪੁੱਛਗਿੱਛ 'ਚ ਦੱਸਿਆ ਕਿ ਉਸਦੀ ਭੈਣ ਨੇ ਸ਼ਿਕਾਇਤਕਰਤਾ ਨਾਲ ਉਸਦੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਵੇਂ ਕਿਸੇ ਹੋਰ ਸਥਾਨ 'ਤੇ ਜਾ ਰਹਿ ਰਹੇ ਸਨ, ਜਿਸ ਦੀ ਜਾਣਕਾਰੀ ਸਿਰਫ ਸ਼ਿਕਾਇਤਕਰਤਾ ਦੇ ਭਰਾ ਨੂੰ ਸੀ। 
ਦੋਸ਼ੀ ਨੇ ਕਬੂਲ ਕੀਤਾ ਦੋਸ਼
ਪੁਲਸ ਅਨੁਸਾਰ ਕਰਣ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸ਼ਿਕਾਇਤਕਰਤਾ ਦੇ ਛੋਟੇ ਭਰਾ ਨੂੰ ਅਗਵਾ ਕੀਤਾ ਸੀ। ਦੋਸ਼ੀਆਂ ਨੇ ਸ਼ਿਕਾਇਤਕਰਤਾ ਦੇ ਭਰਾ ਨੂੰ ਅਗਵਾ ਕਰਕੇ ਉਸਦੀ ਸਹਾਇਤਾ ਨਾਲ ਜਿਥੇ ਉਸਦੀ ਭੈਣ ਰਹਿ ਰਹੀ ਸੀ ਉਥੇ ਪਹੁੰਚ ਗਿਆ ਅਤੇ ਆਪਣੀ ਭੈਣ ਦੇ ਸਿਰ 'ਤੇ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਗੋਲੀ ਲੱਗਣ ਕਾਰਨ ਉਸਦੀ ਭੈਣ ਕੋਮਾ 'ਚ ਚਲੀ ਗਈ ਜਿਸਦਾ ਇਲਾਜ ਚੱਲ ਰਿਹਾ ਹੈ।
ਹੱਤਿਆ ਕਰਕੇ ਲਾਸ਼ ਨੂੰ ਲਗਾਈ ਅੱਗ
ਪੁਲਸ ਬੁਵਾਰੇ ਨੇ ਦੱਸਿਆ ਕਿ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਭੈਣ ਨੂੰ ਗੋਲੀ ਮਾਰਨ ਤੋਂ ਬਾਅਦ ਸ਼ਿਕਾਇਤਕਰਤਾ ਦੇ ਭਰਾ ਜਿਸਨੂੰ ਕਿ ਅਗਵਾ ਕੀਤਾ ਸੀ ਉਸਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਟਿਕਲੀ ਪਿੰਡ ਦੀਆਂ ਪਹਾੜੀਆਂ 'ਤੇ ਲਿਜਾ ਕੇ ਸਾੜ ਦਿੱਤਾ। 
ਕੁਝ ਦਿਨਾਂ ਬਾਅਦ ਦੋਸ਼ੀ ਦੌਬਾਰਾ ਪਹਾੜੀਆਂ 'ਤੇ ਮ੍ਰਿਤਕ ਨੂੰ ਦੇਖਣ ਲਈ ਗਏ। ਪੁਲਸ ਅਨੁਸਾਰ ਦੋਸ਼ੀਆਂ ਨੇ ਪੁੱਛਗਿੱਛ 'ਚ ਦੱਸਿਆ ਕਿ ਮ੍ਰਿਤਕ ਦਾ ਸਰੀਰ ਪੂਰੀ ਤਰ੍ਹਾਂ ਨਹੀਂ ਸੜਿਆ ਸੀ ਇਸ ਲਈ ਪੈਟਰੋਲ ਪਾ ਕੇ ਦੌਬਾਰਾ ਅੱਗ ਲਗਾ ਦਿੱਤੀ ਅਤੇ ਉਥੋਂ ਭੱਜ ਆਏ।

ਹੱਡੀਆਂ ਅਤੇ ਸੁਆਹ ਦੀ ਹੋਵੇਗੀ ਡੀ.ਐੱਨ.ਏ. ਜਾਂਚ
ਪੁਲਸ ਮੁਤਾਬਕ ਦੋਸ਼ੀਆਂ ਨੇ ਜਿਸ ਸਥਾਨ 'ਤੇ ਸ਼ਿਕਾਇਤਕਰਤਾ ਦੇ ਛੋਟੇ ਭਰਾ ਨੂੰ ਮਾਰ ਕੇ ਲਾਸ਼ ਨੂੰ ਅੱਗ ਲਗਾਈ ਸੀ ਉਸਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਉਸ ਸਥਾਨ ਦਾ ਸੀਨ ਆਫ ਕ੍ਰਾਈਮ ਟੀਮ ਨੂੰ ਬੁਲਾ ਕੇ ਨਿਰੀਖਣ ਕਰਵਾਇਆ ਗਿਆ, ਜਿਥੋਂ ਮ੍ਰਿਤਕ ਦੀ ਸੁਆਹ ਅਤੇ ਹੱਡੀਆਂ ਦਾ ਨਮੂਨਾ ਡੀ.ਐੱਨ.ਏ. ਪਰੀਖਣ ਲਈ ਕਬਜ਼ੇ 'ਚ ਲਿਆ ਹੈ। ਹੁਣ ਇਸ ਦੀ ਜਾਂਚ ਹੋਵੇਗੀ। ਦੋਸ਼ੀਆਂ ਵਲੋਂ ਮ੍ਰਿਤਕ ਨੂੰ ਅਗਵਾ ਕਰਨ ਦੀ ਵਾਰਦਾਤ ਲਈ ਵਰਤੋਂ 'ਚ ਲਿਆਉਂਦਾ ਗਿਆ ਈ.ਸੀ.ਓ. ਵਾਹਨ ਅਤੇ ਹੱਤਿਆ ਲਈ ਵਰਤੋਂ 'ਚ ਲਿਆਉਂਦਾ ਗਿਆ ਰਿਵਾਲਵਰ ਵੀ ਬਰਾਮਦ ਕਰਨਾ ਬਾਕੀ ਹੈ, ਜਿਨ੍ਹਾਂ ਨੂੰ ਪੁਲਸ ਵਲੋਂ ਜਲਦੀ ਹੀ ਬਰਾਮਦ ਕਰ ਲਿਆ ਜਾਵੇਗਾ।


Related News