ਬਾਲ ਆਸ਼ਰਮ ਦੀ ਇੱਕ ਹੋਰ ਬੱਚੀ ਦੀ ਮੌਤ, ਹੁਣ ਤੱਕ ਕੁੱਲ 11 ਬੱਚਿਆਂ ਨੇ ਤੋੜਿਆ ਦਮ
Tuesday, Aug 06, 2024 - 11:37 AM (IST)
ਇੰਦੌਰ (ਭਾਸ਼ਾ) - ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੈਜ਼ਾ ਫੈਲਣ ਕਾਰਨ 10 ਬੱਚਿਆਂ ਦੀ ਮੌਤ ਹੋਣ ਕਾਰਨ ਸੁਰਖੀਆਂ 'ਚ ਆਏ ਇਕ ਬਾਲ ਆਸ਼ਰਮ ਦੀ ਤਿੰਨ ਸਾਲਾ ਬੱਚੀ ਦੀ ਸਰਕਾਰੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਹਸਪਤਾਲ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਸਰਕਾਰੀ ਚਾਚਾ ਨਹਿਰੂ ਚਿਲਡਰਨ ਹਸਪਤਾਲ ਦੀ ਸੁਪਰਡੈਂਟ ਡੀ.ਪ੍ਰੀਤੀ ਮਾਲਪਾਨੀ ਨੇ ਕਿਹਾ ਕਿ ਸ਼ਹਿਰ ਦੇ ਸ਼੍ਰੀ ਯੁਗਪੁਰਸ਼ ਧਾਮ ਬਾਲ ਆਸ਼ਰਮ ਦੀ ਤਿੰਨ ਸਾਲਾਂ ਬੱਚੀ ਨੂੰ ਉਸ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਬਹੁਤ ਗੰਭੀਰ ਹਾਲਤ ਵਿਚ ਸਾਡੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਸੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15 ਅਗਸਤ ਤੋਂ 19 ਅਗਸਤ ਤੱਕ ਹੋਈਆਂ ਛੁੱਟੀਆਂ! ਸਕੂਲ ਰਹਿਣਗੇ ਬੰਦ
ਉਸ ਸਮੇਂ ਉਹ ਉਲਟੀ, ਦਸਤ ਅਤੇ ਸਰੀਰ ਵਿਚ ਪਾਣੀ ਦੀ ਘਾਟ ਦੀ ਸਮੱਸਿਆ ਤੋਂ ਪੀੜਤ ਸੀ। ਮਾਲਪਾਨੀ ਅਨੁਸਾਰ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੱਚੀ ਦੀ ਜਾਨ ਨਹੀਂ ਬਚਾਈ ਜਾ ਸਕੀ ਅਤੇ ਸੋਮਵਾਰ ਰਾਤ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲੜਕੀ ਪਹਿਲਾਂ ਹੀ ਕੁਪੋਸ਼ਣ ਅਤੇ ਅਪੰਗਤਾ ਨਾਲ ਜੂਝ ਰਹੀ ਸੀ। ਮਾਲਪਾਨੀ ਦੇ ਅਨੁਸਾਰ, ਆਸ਼ਰਮ ਪ੍ਰਬੰਧਨ ਦਾ ਕਹਿਣਾ ਹੈ ਕਿ ਉਸਨੇ ਹਾਲ ਹੀ ਵਿੱਚ ਲੜਕੀ ਨੂੰ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਮੁਰਗੀ ਪਹਿਲਾਂ ਆਈ ਜਾਂ ਅੰਡਾ ਪੁੱਛਣ 'ਤੇ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਚਾਕੂਆਂ ਨਾਲ ਵਿੰਨ੍ਹ ਸੁੱਟਿਆ ਸਰੀਰ
ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਦੀ ਜਾਂਚ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ ਸ਼੍ਰੀ ਯੁਗਪੁਰਸ਼ ਧਾਮ ਬਾਲ ਆਸ਼ਰਮ 'ਚ ਹੈਜ਼ਾ ਫੈਲਣ ਨਾਲ ਪਿਛਲੇ ਡੇਢ ਮਹੀਨੇ 'ਚ 10 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਪ੍ਰਸ਼ਾਸਨ ਵੱਲੋਂ ਗਠਿਤ ਉੱਚ ਪੱਧਰੀ ਕਮੇਟੀ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਆਸ਼ਰਮ ਵਿੱਚ ਸਮਰੱਥਾ ਤੋਂ ਵੱਧ ਬੱਚੇ ਦਾਖ਼ਲ ਕੀਤੇ ਜਾਣ, ਬੱਚਿਆਂ ਦਾ ਮੈਡੀਕਲ ਰਿਕਾਰਡ ਸਹੀ ਢੰਗ ਨਾਲ ਨਾ ਰੱਖੇ ਜਾਣ ਅਤੇ ਸੰਸਥਾ ਦੇ ਰੱਖ-ਰਖਾਅ ਵਿੱਚ ਹੋਰ ਬੇਨਿਯਮੀਆਂ ਦਾ ਵੀ ਖੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8