ਬੋਰਵੈੱਲ ''ਚ ਡਿੱਗਿਆ 4 ਸਾਲਾ ਮਾਸੂਮ, ਹਾਰਿਆ ਜ਼ਿੰਦਗੀ ਦੀ ਜੰਗ
Thursday, Nov 21, 2024 - 05:40 AM (IST)
ਜੈਪੁਰ — ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ ਬੁੱਧਵਾਰ ਸ਼ਾਮ ਨੂੰ ਇਕ ਚਾਰ ਸਾਲਾ ਬੱਚੇ ਦੀ ਖੁੱਲ੍ਹੇ ਬੋਰਵੈੱਲ 'ਚ ਡਿੱਗ ਕੇ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗੁਡਾ ਮਲਾਨੀ ਅਧਿਕਾਰੀ (ਐੱਸ.ਡੀ.ਐੱਮ.) ਕੇਸ਼ਵ ਮੀਨਾ ਨੇ ਦੱਸਿਆ ਕਿ ਬੋਰਵੈੱਲ 'ਚ ਡਿੱਗਣ ਵਾਲੇ ਬੱਚੇ ਦੀ ਮੌਤ ਹੋ ਗਈ ਅਤੇ ਬੁੱਧਵਾਰ ਰਾਤ ਉਸ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਹ ਘਟਨਾ ਗੁਡਾਮਲਾਨੀ ਇਲਾਕੇ ਦੇ ਅਰਜੁਨ ਕੀ ਢਾਣੀ 'ਚ ਵਾਪਰੀ, ਜਿੱਥੇ ਚਾਰ ਸਾਲ ਦਾ ਨਰੇਸ਼ ਖੇਡਦੇ ਹੋਏ ਖੁੱਲ੍ਹੇ ਬੋਰਵੈੱਲ 'ਚ ਡਿੱਗ ਗਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਚਾਅ ਟੀਮ ਭੇਜੀ ਗਈ। ਬਚਾਅ ਟੀਮ ਨੇ ਕਰੀਬ ਤਿੰਨ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।