ਮਨੁੱਖਤਾ ਹੋਈ ਸ਼ਰਮਸਾਰ, ਮਰੇ ਕੁੱਤੇ ''ਤੇ ਹੀ ਬਣਾ ਦਿੱਤੀ ਸੜਕ

Wednesday, Jun 13, 2018 - 11:08 AM (IST)

ਮਨੁੱਖਤਾ ਹੋਈ ਸ਼ਰਮਸਾਰ, ਮਰੇ ਕੁੱਤੇ ''ਤੇ ਹੀ ਬਣਾ ਦਿੱਤੀ ਸੜਕ

ਆਗਰਾ— ਯੂ.ਪੀ 'ਚ ਸੜਕ ਨਿਰਮਾਣ ਕੰਪਨੀ ਨੇ ਇਕ ਮਰੇ ਕੁੱਤੇ ਦੇ ਉਪਰ ਹੀ ਸੜਕ ਬਣਾ ਦਿੱਤੀ। ਮਾਮਲਾ ਉਤਰ ਪ੍ਰਦੇਸ਼ ਦੇ ਆਗਰਾ ਦਾ ਹੈ, ਜਿੱਥੇ ਫਤਿਹਪੁਰ ਰੋਡ ਦੇ ਇਕ ਹਿੱਸੇ 'ਚ ਕੰਟ੍ਰਕਸ਼ਨ ਕੰਪਨੀ ਆਰ.ਪੀ ਇੰਫ੍ਰਾਵੇਂਚਰ ਪ੍ਰਾਈਵੇਟ ਲਿਮਿਟਡ ਨੇ ਅਮਨੁੱਖਤਾ ਦੀ ਹੱਦ ਪਾਰ ਕਰਦੇ ਹੋਏ ਮ੍ਰਿਤ ਕੁੱਤੇ ਦੇ ਉਪਰ ਸੜਕ ਬਣਾ ਦਿੱਤੀ।


ਇਸ ਦਾ ਪਤਾ ਜਿਸ ਤਰ੍ਹਾਂ ਹੀ ਲੋਕ ਨਿਰਮਾਣ ਵਿਭਾਗ ਨੂੰ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਕਾਲ ਕੀਤਾ। ਇਸ ਦੇ ਬਾਅਦ ਪੁਲਸ ਨੇ ਮੌਕੇ 'ਤੇ ਪੁੱਜ ਕੇ ਸੜਕ ਦਾ ਕੰਮ ਰੁਕਵਾ ਕੇ ਕੁੱਤੇ ਦੀ ਲਾਸ਼ ਨੂੰ ਹਟਵਾਇਆ। ਪੁਲਸ ਨੇ ਪ੍ਰਾਈਵੇਟ ਰੋਡ ਕੰਸਟ੍ਰਕਸ਼ਨ ਕੰਪਨੀ ਨੂੰ ਨੋਟਿਸ ਵੀ ਭੇਜਿਆ ਹੈ।


Related News