Kurnool Bus Fire: ਘਟਨਾ ਸਥਾਨ 'ਤੇ ਕੀਤਾ ਜਾਵੇਗਾ ਬੱਸ ਹਾਦਸੇ ਦੇ ਮ੍ਰਿਤਕਾਂ ਦਾ ਪੋਸਟਮਾਰਟਮ

Friday, Oct 24, 2025 - 03:08 PM (IST)

Kurnool Bus Fire: ਘਟਨਾ ਸਥਾਨ 'ਤੇ ਕੀਤਾ ਜਾਵੇਗਾ ਬੱਸ ਹਾਦਸੇ ਦੇ ਮ੍ਰਿਤਕਾਂ ਦਾ ਪੋਸਟਮਾਰਟਮ

ਕੁਰਨੂਲ : ਆਂਧਰਾ ਪ੍ਰਦੇਸ਼ ਦੇ ਕੁਰਨੂਲ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ ਕੋਇਆ ਪ੍ਰਵੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫੋਰੈਂਸਿਕ ਮਾਹਿਰਾਂ ਦੀ ਇੱਕ ਟੀਮ ਹਾਦਸੇ ਵਾਲੀ ਥਾਂ 'ਤੇ ਬੱਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਦਾ ਪੋਸਟਮਾਰਟਮ ਕਰੇਗੀ। ਸ੍ਰੀ ਪ੍ਰਵੀਣ ਨੇ ਕਿਹਾ ਕਿ ਹਾਦਸੇ ਵਾਲੀ ਥਾਂ 'ਤੇ ਇੱਕ ਟੈਂਟ ਲਗਾਇਆ ਗਿਆ ਹੈ, ਜਿੱਥੇ ਫੋਰੈਂਸਿਕ ਮਾਹਿਰਾਂ ਦੀ ਇੱਕ ਟੀਮ ਸੜੀਆਂ ਹੋਈਆਂ ਲਾਸ਼ਾਂ ਦੀ ਜਾਂਚ ਕਰੇਗੀ।

ਪੜ੍ਹੋ ਇਹ ਵੀ : ਬੱਸ 'ਚੋਂ ਜ਼ਿੰਦਾ ਨਿਕਲੇ ਚਸ਼ਮਦੀਦ ਨੇ ਬਿਆਨ ਕੀਤਾ ਦਿਲ ਦਹਿਲਾਉਂਦਾ ਮੰਜਰ, ਕਿਹਾ ਅਸੀਂ ਸ਼ੀਸ਼ੇ ਤੋੜ...

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਕਿ ਇਸ ਹਾਦਸੇ ਵਿਚ ਲਾਸ਼ਾਂ ਬਹੁਤ ਜ਼ਿਆਦਾ ਸੜ ਚੁੱਕਿਆਂ ਹਨ, ਜਿਸ ਕਾਰਨ ਉਹਨਾਂ ਦੀ ਪਛਾਣ ਨਹੀਂ ਹੋ ਰਹੀ। ਪੁਲਸ ਸੁਪਰਡੈਂਟ ਵਿਕਰਾਂਤ ਪਟੇਲ ਨੇ ਕਿਹਾ ਕਿ ਲਾਸ਼ਾਂ ਤੋਂ ਨਮੂਨੇ ਇਕੱਠੇ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਡੀਐਨਏ ਟੈਸਟ ਲਈ ਭੇਜੇ ਜਾਣਗੇ। ਸਰਕਾਰੀ ਹਸਪਤਾਲ ਦੇ ਡਾਕਟਰਾਂ ਅਨੁਸਾਰ ਅੱਜ ਸਵੇਰੇ 11 ਯਾਤਰੀਆਂ ਨੂੰ ਜੀਜੀਐਚ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਛੇ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। 

ਪੜ੍ਹੋ ਇਹ ਵੀ : ਹਾਈਵੇਅ 'ਤੇ ਰੂਹ ਕੰਬਾਊ ਘਟਨਾ: ਹਾਦਸੇ ਦੌਰਾਨ ਬੱਸ ਨੂੰ ਲੱਗੀ ਅੱਗ, 20 ਤੋਂ ਵੱਧ ਲੋਕਾਂ ਦੀ ਮੌਤ

ਇਸ ਤੋਂ ਇਲਾਵਾ ਪੰਜ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਲੋਕਾਂ ਦੇ ਹੱਥ-ਪੈਰ ਟੁੱਟ ਗਏ ਸਨ ਅਤੇ ਸਿਰ ਵਿੱਚ ਸੱਟਾਂ ਲੱਗੀਆਂ ਸਨ। ਇਸ ਦੌਰਾਨ ਟਰਾਂਸਪੋਰਟ ਮੰਤਰੀ ਰਾਮਾਪ੍ਰਸਾਦ ਰੈਡੀ ਨੇ ਜੀਜੀਐਚ ਵਿੱਚ ਜ਼ਖਮੀਆਂ ਦਾ ਦੌਰਾ ਕੀਤਾ। ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਸ਼ੁੱਕਰਵਾਰ ਨੂੰ ਹੈਦਰਾਬਾਦ ਤੋਂ ਬੰਗਲੁਰੂ ਜਾ ਰਹੀ ਇੱਕ ਨਿੱਜੀ ਬੱਸ ਨੂੰ ਇੱਕ ਦੋਪਹੀਆ ਵਾਹਨ ਨਾਲ ਟੱਕਰ ਹੋਣ ਤੋਂ ਬਾਅਦ ਅੱਗ ਲੱਗ ਗਈ। ਇਸ ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ : ਵੱਡੀ ਵਾਰਦਾਤ: ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਵੱਢ 'ਤਾ ਪੱਤਰਕਾਰ, ਫੈਲੀ ਸਨਸਨੀ


author

rajwinder kaur

Content Editor

Related News