ਐਂਬੂਲੈਂਸ ਨਾ ਮਿਲਣ ’ਤੇ ਟੂ-ਵ੍ਹੀਲਰ ਰਾਹੀਂ ਲਾਸ਼ ਲਿਜਾਣ ਲਈ ਹੋਣਾ ਪਿਆ ਮਜ਼ਬੂਰ
Wednesday, Jul 26, 2023 - 11:08 AM (IST)
ਗੜ੍ਹਚਿਰੌਲੀ (ਭਾਸ਼ਾ)- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਦੇ ਇਲਾਕੇ ਵਿਚ 23 ਸਾਲਾ ਇਕ ਵਿਅਕਤੀ ਦੀ ਲਾਸ਼ ਨੂੰ ਪਰਿਵਾਰ ਨੂੰ ਟੂ-ਵ੍ਹੀਲਰ ’ਤੇ ਬੰਨ੍ਹ ਕੇ ਲਿਜਾਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਐਂਬੂਲੈਂਸ ਨਹੀਂ ਮਿਲ ਸਕੀ। ਇਕ ਜ਼ਿਲ੍ਹਾ ਅਧਿਕਾਰੀ ਨੇ ਦਾਅਵਾ ਕੀਤਾ ਕਿ ਜਦੋਂ ਐਂਬੂਲੈਂਸ ਮੌਕੇ ’ਤੇ ਪਹੁੰਚੀ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਟੂ-ਵ੍ਹੀਲਰ ’ਤੇ ਲਾਸ਼ ਲੈ ਕੇ ਚਲੇ ਗਏ ਸਨ। ਭਾਮਰਾਗੜ੍ਹ ਦੇ ਕ੍ਰਿਸ਼ਣਰ ਪਿੰਡ ਦਾ ਰਹਿਣ ਵਾਲਾ ਇਹ ਵਿਅਕਤੀ ਤਪਦਿਕ ਦਾ ਇਲਾਜ ਕਰਵਾ ਰਿਹਾ ਸੀ । 20 ਜੁਲਾਈ ਨੂੰ ਹੇਮਲਕਾਸਾ ਦੇ ਇੱਕ ਨਿੱਜੀ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਸੀ।
ਇਕ ਸੀਨੀਅਰ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਨੇ ਐਂਬੂਲੈਂਸ ਦਾ ਪ੍ਰਬੰਧ ਕਰਨ ਲਈ ਨਗਰ ਕੌਂਸਲ ਜਾਂ ਸਿਹਤ ਵਿਭਾਗ ਦੇ ਸਟਾਫ਼ ਨਾਲ ਸੰਪਰਕ ਨਹੀਂ ਕੀਤਾ । ਪਰਿਵਾਰ ਨੇ ਲਾਸ਼ ਨੂੰ ਆਪਣੇ ਤੌਰ ’ਤੇ ਹੀ ਲਿਜਾਣ ਦਾ ਫੈਸਲਾ ਕੀਤਾ। ਪੁਲਸ ਦੀ ਗਸ਼ਤ ਕਰ ਰਹੀ ਇਕ ਟੀਮ ਨੇ ਟੂ-ਵ੍ਹੀਲਰ ਵੇਖਿਆ ਅਤੇ ਇੱਕ ਐਂਬੂਲੈਂਸ ਦਾ ਪ੍ਰਬੰਧ ਕਰਵਾਇਆ। ਐਂਬੂਲੈਂਸ ਦਾ ਡਰਾਈਵਰ ਫਿਰ ਲਾਸ਼ ਨੂੰ ਹੋਰ ਰਸਮਾਂ ਲਈ ਸਰਕਾਰੀ ਹਸਪਤਾਲ ਲੈ ਕੇ ਗਿਆ । ਫਿਰ ਅੰਤਿਮ ਸੰਸਕਾਰ ਲਈ 17 ਕਿਲੋਮੀਟਰ ਦੂਰ ਲੈ ਗਿਆ। ਅਧਿਕਾਰੀ ਨੇ ਕਿਹਾ ਕਿ ਕਿਉਂਕਿ ਇਹ ਦੂਰ-ਦੁਰਾਡੇ ਦਾ ਇਲਾਕਾ ਹੈ ਜਿੱਥੇ ਸਹੀ ਮੋਬਾਈਲ ਨੈੱਟਵਰਕ ਦੀ ਘਾਟ ਸੀ, ਇਸ ਲਈ ਹੋ ਸਕਦਾ ਹੈ ਕਿ ਪਰਿਵਾਰ ਨੇ ਆਪਣੇ ਤੌਰ ’ਤੇ ਲਾਸ਼ ਲਿਜਾਣ ਦਾ ਫ਼ੈਸਲਾ ਕੀਤਾ ਹੋਵੇ। ਮਾਮਲੇ ਬਾਰੇ ਸਿਹਤ ਵਿਭਾਗ ਨੂੰ ਪਤਾ ਲੱਗਦਿਆਂ ਹੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8