ਹਿਮਾਚਲ ਪ੍ਰਦੇਸ਼ : ਮਣੀਕਰਨ ਘਾਟੀ ''ਚ ਮਿਲੀਆਂ ਮੁੰਡੇ-ਕੁੜੀ ਦੀਆਂ ਲਾਸ਼ਾਂ, ਕਤਲ ਦਾ ਖ਼ਦਸ਼ਾ

Friday, Nov 17, 2023 - 06:25 PM (IST)

ਹਿਮਾਚਲ ਪ੍ਰਦੇਸ਼ : ਮਣੀਕਰਨ ਘਾਟੀ ''ਚ ਮਿਲੀਆਂ ਮੁੰਡੇ-ਕੁੜੀ ਦੀਆਂ ਲਾਸ਼ਾਂ, ਕਤਲ ਦਾ ਖ਼ਦਸ਼ਾ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਕੁੱਲੂ ਜ਼ਿਲ੍ਹੇ 'ਚ ਸ਼ੱਕੀ ਹਾਲਤ 'ਚ ਕੁੜੀ ਅਤੇ ਮੁੰਡੇ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮੁੰਡੇ ਦੇ ਗਲ਼ੇ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਮਿਲੇ ਹਨ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਪੁਲਸ ਵਿਭਾਗ ਦੇ ਸਹਾਇਕ ਪੁਲਸ ਸੁਪਰਡੈਂਟ ਸੰਜੀਵ ਚੌਹਾਨ ਨੇ ਦਿੱਤੀ। ਏ.ਐੱਸ.ਪੀ. ਚੌਹਾਨ ਨੇ ਕਿਹਾ ਕਿ ਮਣੀਕਰਨ ਘਾਟੀ 'ਚ ਤੇਗੜੀ 'ਚ ਨੌਜਵਾਨ ਅਤੇ ਕੁੜੀ ਦੀਆਂ ਲਾਸ਼ਾਂ ਮਿਲੀਆਂ ਹਨ। ਕੁੜੀ ਦੀ ਲਾਸ਼ ਕੁੰਡ ਦੇ ਅੰਦਰ ਪਈ ਸੀ, ਜਦੋਂ ਕਿ ਨੌਜਵਾਨ ਦੀ ਕੁੰਡ ਦੇ ਬਾਹਰ ਸੀ।

ਇਹ ਵੀ ਪੜ੍ਹੋ : ਹਰਿਆਣਾ : ਨੂਹ 'ਚ ਪੂਜਾ ਲਈ ਜਾ ਰਹੀਆਂ ਔਰਤਾਂ 'ਤੇ ਪਥਰਾਅ, ਤਿੰਨ ਜ਼ਖ਼ਮੀ

ਨੌਜਵਾਨ ਦੇ ਗਲ਼ੇ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਮਿਲੇ ਹਨ। ਅਜਿਹੇ 'ਚ ਦੋਹਾਂ ਦੇ ਕਤਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਸ ਕਤਲ ਦੇ ਦ੍ਰਿਸ਼ਟੀਕੋਣ ਨਾਲ ਵੀ ਜਾਂਚ ਕਰ ਰਹੀ ਹੈ। ਪੁਲਸ ਨੂੰ ਮੌਕੇ 'ਤੇ ਮੋਬਾਇਲ ਸਮੇਤ ਹੋਰ ਸਾਮਾਨ ਵੀ ਮਿਲਿਆ ਹੈ। ਹਾਲਾਂਕਿ ਦੋਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਖੇਤਰੀ ਹਸਪਤਾਲ ਕੁੱਲੂ ਪਹੁੰਚਾ ਦਿੱਤਾ ਹੈ। ਵੀਰਵਾਰ ਸ਼ਾਮ ਨੂੰ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਪਾਰਵਤੀ ਨਦੀ ਕਿਨਾਰੇ ਕੁੰਡ ਕੋਲ ਇਕ ਲਾਸ਼ ਪਈ ਹੈ। ਮਣੀਕਰਨ ਤੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਇਕ ਹੋਰ ਲਾਸ਼ ਕੁੰਡ ਦੇ ਅੰਦਰ ਪਈ ਸੀ। ਦੋਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੀ ਉਮਰ 20 ਤੋਂ 22 ਸਾਲ ਦਰਮਿਆਨ ਹੈ। ਲਾਸ਼ਾਂ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News