DCW ਚੀਫ਼ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਕੰਗਨਾ ਰਣੌਤ ਤੋਂ ‘ਪਦਮ ਸ਼੍ਰੀ’ ਵਾਪਸ ਲੈਣ ਦੀ ਚੁੱਕੀ ਮੰਗ

Sunday, Nov 14, 2021 - 05:01 PM (IST)

DCW ਚੀਫ਼ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਕੰਗਨਾ ਰਣੌਤ ਤੋਂ ‘ਪਦਮ ਸ਼੍ਰੀ’ ਵਾਪਸ ਲੈਣ ਦੀ ਚੁੱਕੀ ਮੰਗ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਮਹਿਲਾ ਕਮਿਸ਼ਨ (ਡੀ. ਸੀ. ਡਬਲਯੂ.) ਦੀ ਚੀਫ਼ ਸਵਾਤੀ ਮਾਲੀਵਾਲ ਨੇ ਅਭਿਨੇਤਰੀ ਕੰਗਨਾ ਰਣੌਤ ਨੂੰ ਦਿੱਤੇ ਪਦਮ ਸ਼੍ਰੀ ਐਵਾਰਡ ਨੂੰ ਵਾਪਸ ਲੈਣ ਦੀ ਬੇਨਤੀ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖੀ। ਰਣੌਤ ਨੇ ਦੇਸ਼ ਦੀ ਆਜ਼ਾਦੀ ’ਤੇ ਵਿਵਾਦਪੁੂਰਨ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਵੀਰਵਾਰ ਨੂੰ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਭਾਰਤ ਨੂੰ ‘ਅਸਲੀ ਆਜ਼ਾਦੀ’ 2014 ’ਚ ਮਿਲੀ ਅਤੇ 1947 ’ਚ ਦੇਸ਼ ਨੂੰ ‘ਭੀਖ’ ਮਿਲੀ ਸੀ।

ਇਹ ਵੀ ਪੜ੍ਹੋ: ਆਜ਼ਾਦੀ ਨੂੰ 'ਭੀਖ' ਦੱਸਣ ਦੇ ਮਾਮਲੇ 'ਤੇ ਭੜਕੀ ਕੰਗਨਾ, ਕਿਹਾ- 'ਗਲਤ ਸਾਬਤ ਹੋਣ 'ਤੇ ਮੋੜਾਂਗੀ ਪਦਮ ਸ਼੍ਰੀ'

 

PunjabKesari

 

ਜ਼ਿਕਰਯੋਗ ਹੈ ਕਿ ਸਾਲ 2014 ਵਿਚ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਮਾਲੀਵਾਲ ਨੇ ਆਪਣੀ ਚਿੱਠੀ ਵਿਚ ਲਿਖਿਆ ਕਿ ਅਭਿਨੇਤਰੀ ਨੇ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਦਾ ਅਪਮਾਨ ਕਰਦੇ ਹੋਏ ਬਿਆਨ ਦਿੱਤਾ। ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਰਣੌਤ ਵਿਰੁੱਧ ਰਾਜ ਧਰੋਹ ਦਾ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਲਿਖਿਆ ਕਿ ਇਨ੍ਹਾਂ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਕੰਗਨਾ ਅੰਦਰ ਭਗਤ ਸਿੰਘ, ਮਹਾਤਮਾ ਗਾਂਧੀ ਵਰਗੇ ਸਾਡੇ ਕਈ ਸੁਤੰਤਰਤਾ ਸੰਗ੍ਰਾਮ ਸੈਨਾਨੀਆਂ ਪ੍ਰਤੀ ਕਿੰਨੀ ਨਫ਼ਰਤ ਭਰੀ ਹੋਈ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਦੇ ਦਿੱਤੀ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਹਾਨ ਸੁਤੰਤਰਤਾ ਸੈਨਾਨੀਆਂ ਦੀ ਕੁਰਬਾਨੀ ਕਾਰਨ ਸਾਨੂੰ ਬਿ੍ਰਟਿਸ਼ ਰਾਜ ਤੋਂ ਆਜ਼ਾਦੀ ਮਿਲੀ।

ਇਹ ਵੀ ਪੜ੍ਹੋ: ਵਿਵਾਦਿਤ ਬਿਆਨ ਤੋਂ ਬਾਅਦ ਕੰਗਨਾ ਰਣੌਤ ਦਾ ਬੇਤੁਕਾ ਸਵਾਲ- 1947 'ਚ ਕਿਹੜੀ ਲੜਾਈ ਹੋਈ ਸੀ?

PunjabKesari

ਮਾਲੀਵਾਲ ਨੇ ਰੇਖਾਂਕਿਤ ਕੀਤਾ ਕਿ ਰਣੌਤ ਦੇ ਬਿਆਨ ਨਾਲ ਲੱਖਾਂ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਿਆ ਹੈ। ਉਨ੍ਹਾਂ ਨੇ ਜੋ ਕਿਹਾ ਉਹ ਰਾਜ ਧਰੋਹ ਦੀ ਸ਼੍ਰੇਣੀ ਵਿਚ ਆਉਂਦਾ ਹੈ। ਮਾਲੀਵਾਲ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਨੂੰ ਆਪਣੇ ਧਿਆਨ ਵਿਚ ਲੈਣ ਅਤੇ ਰਣੌਤ ਨੂੰ ਪ੍ਰਦਾਨ ਕੀਤਾ ਗਿਆ ਪਦਮ ਸ਼੍ਰੀ ਐਵਾਰਡ ਵਾਪਸ ਲਿਆ ਜਾਵੇ।

ਇਹ ਵੀ ਪੜ੍ਹੋ: ਵਿਵਾਦਿਤ ਬਿਆਨ ਦੇਣ 'ਤੇ ਕਸੂਤੀ ਘਿਰੀ ਕੰਗਨਾ ਰਣੌਤ, ਵਰੁਣ ਗਾਂਧੀ ਤੇ ਮਨਜਿੰਦਰ ਸਿਰਸਾ ਨੇ ਲਿਆ ਲੰਮੇ ਹੱਥੀਂ

PunjabKesari


author

Tanu

Content Editor

Related News