DCP ਮੋਨਿਕਾ ਭਾਰਦਵਾਜ ਨੇ ਹਮਦਰਦੀ ਦੇਣ ਵਾਲਿਆਂ ਨੂੰ ਕਿਹਾ ''ਧੰਨਵਾਦ''

11/08/2019 5:53:38 PM

ਨਵੀਂ ਦਿੱਲੀ— ਪਿਛਲੇ ਹਫ਼ਤੇ 2 ਨਵੰਬਰ ਨੂੰ ਦਿੱਲੀ ਦੇ ਤੀਸ ਹਜ਼ਾਰੀ ਕੋਰਟ ਕੰਪਲੈਕਸ 'ਚ ਦਿੱਲੀ ਪੁਲਸ ਅਤੇ ਵਕੀਲਾਂ ਦਰਮਿਆਨ ਸੰਘਰਸ਼ ਨਾਲ ਜੁੜਿਆ ਇਕ ਸਨਸਨੀਖੇਜ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਵੱਡੀ ਗਿਣਤੀ 'ਚ ਵਕੀਲ ਹਮਲਾਵਰ ਅੰਦਾਜ 'ਚ ਦਿੱਲੀ ਪੁਲਸ ਦੀ ਮਹਿਲਾ ਡੀ.ਸੀ.ਪੀ. ਮੋਨਿਕਾ ਭਾਰਦਵਾਜ ਵੱਲ ਵਧਦੇ ਦਿਖਾਈ ਦੇ ਰਹੇ ਹਨ। ਵਕੀਲਾਂ ਵਲੋਂ ਬਦਸਲੂਕੀ ਦੇ ਮੁੱਦੇ 'ਤੇ ਮੋਨਿਕਾ ਭਾਰਦਵਾਜ ਨੇ ਕਿਹਾ,''ਮੈਂ ਉੱਥੇ ਭੀੜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਨਿਆਇਕ ਜਾਂਚ ਦੇ ਆਦੇਸ਼ ਪਹਿਲਾਂ ਹੀ ਦਿੱਤੇ ਜਾ ਚੁਕੇ ਹਨ। ਮੈਂ ਆਪਣਾ ਬਿਆਨ ਨਿਆਇਕ ਜਾਂਚ ਦੌਰਾਨ ਦੇਵਾਂਗੀ। ਇਸ ਮਾਮਲੇ 'ਤੇ ਸਾਰਿਆਂ ਦੀ ਹਮਦਰਦੀ ਲਈ ਸਾਰਿਆਂ ਨੂੰ ਧੰਨਵਾਦ ਦਿੰਦੀ ਹਾਂ।

ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ 'ਚ ਵਕੀਲਾਂ ਨੇ ਮਹਿਲਾ ਡੀ.ਸੀ.ਪੀ. ਨਾਲ ਗਲਤ ਵਤੀਰਾ ਕੀਤਾ ਸੀ ਅਤੇ ਉਨ੍ਹਾਂ ਨੂੰ ਧੱਕਾ ਕੇ ਜ਼ਮੀਨ 'ਤੇ ਸੁੱਟ ਦਿੱਤਾ ਸੀ। ਹਾਲਾਂਕਿ ਵਕੀਲਾਂ ਦੇ ਧੱਕਾ ਦੇਣ ਅਤੇ ਡੀ.ਸੀ.ਪੀ. ਦੇ ਜ਼ਮੀਨ 'ਤੇ ਡਿੱਗਣ ਦਾ ਫੁਟੇਜ ਇਸ ਵੀਡੀਓ 'ਚ ਸ਼ਾਮਲ ਨਹੀਂ ਹੈ। ਉੱਥੇ ਹੀ ਮੀਡੀਆ 'ਚ ਚੱਲੇ ਮੋਨਿਕਾ ਭਾਰਦਵਾਜ ਦੇ ਸੀ.ਸੀ.ਟੀ.ਵੀ. ਫੁਟੇਜ ਨੂੰ ਦੇਖਦੇ ਹੋਏ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਖੁਦ ਨੋਟਿਸ ਲੈਂਦੇ ਹੋਏ ਦਿੱਲੀ ਪੁਲਸ ਕਮਿਸ਼ਨਰ ਅਮੁੱਲਯ ਪਟਨਾਇਕ ਨੂੰ ਨੋਟਿਸ ਭੇਜਿਆ ਹੈ। ਇਸ 'ਚ ਮਹਿਲਾ ਡੀ.ਸੀ.ਪੀ. ਨਾਲ ਬਦਸਲੂਕੀ ਨੂੰ ਲੈ ਕੇ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਅਤੇ ਇਕ ਵੱਖ ਤੋਂ ਜਾਂਚ ਕਰਨ ਲਈ ਕਿਹਾ ਗਿਆ। ਵਕੀਲਾਂ ਵਿਰੁੱਧ ਕੇਸ ਵੀ ਦਰਜ ਕੀਤਾ ਜਾਵੇ।


DIsha

Content Editor

Related News