300 ਮੀਟਰ ਤੱਕ DCM ਘੜੀਸਦਾ ਲੈ ਗਿਆ ਈ-ਰਿਕਸ਼ਾ, ਵਿਦਿਆਰਥਣ ਤੇ ਚਾਲਕ ਦੀ ਮੌਤ
Friday, Dec 27, 2024 - 05:25 AM (IST)
ਫਤਿਹਪੁਰ - ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ ਤੋਂ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਵੀਰਵਾਰ ਦੀ ਸਵੇਰੇ ਵਿਦਿਆਰਥੀਆਂ ਨੂੰ ਸਕੂਲ ਲਿਜਾ ਰਹੇ ਈ-ਰਿਕਸ਼ਾ ’ਚ ਤੇਜ਼ ਰਫਤਾਰ ਡੀ. ਸੀ. ਐੱਮ. ਨੇ ਟੱਕਰ ਮਾਰ ਦਿੱਤੀ। ਮੌਕੇ ਦੇ ਗਵਾਹਾਂ ਦੀ ਮੰਨੀਏ ਤਾਂ ਡੀ. ਸੀ. ਐੱਮ. ’ਚ ਫਸ ਕੇ ਈ-ਰਿਕਸ਼ਾ ਲੱਗਭਗ 300 ਮੀਟਰ ਤੱਕ ਘੜੀਸਦਾ ਚਲਾ ਗਿਆ।
ਹਾਦਸੇ ’ਚ ਈ-ਰਿਕਸ਼ਾ ਚਾਲਕ ਬਿੰਦਕੀ ਕੋਤਵਾਲੀ ਖੇਤਰ ਦੇ ਕਸਬਾ ਨਿਵਾਸੀ ਸੁਨੀਲ ਕੁਮਾਰ ਪਾਲ (35) ਅਤੇ ਇਕ ਵਿਦਿਆਰਥਣ ਸ੍ਰਿਸ਼ਟੀ (8) ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ, ਜਦੋਂ ਕਿ 5 ਹੋਰ ਸਕੂਲੀ ਬੱਚੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਸਾਰੇ ਜ਼ਖ਼ਮੀਆਂ ਨੂੰ ਨੇੜਲੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ, ਜਿੱਥੋਂ ਇਕ ਬੱਚੀ ਆਦਿਤੀ ਉਰਫ ਛਵੀ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਉਸ ਨੂੰ ਕਾਨਪੁਰ ਰੈਫਰ ਕੀਤਾ ਗਿਆ ਹੈ।