ਈ-ਮੰਡੀਕਰਨ ਸਰਵਰ ਠੱਪ ਹੋਣ ਕਾਰਨ ਆੜ੍ਹਤੀਏ ਤੇ ਕਿਸਾਨ ਪ੍ਰੇਸ਼ਾਨ, ਸੰਘਰਸ਼ ਦੀ ਦਿੱਤੀ ਚਿਤਾਵਨੀ
Wednesday, Apr 22, 2026 - 07:09 PM (IST)
ਹਾਜੀਪੁਰ (ਜੋਸ਼ੀ)- ਹਾਜੀਪੁਰ ਅਤੇ ਆਸ-ਪਾਸ ਦੀਆਂ ਮੰਡੀਆਂ ’ਚ ਈ-ਮੰਡੀਕਰਨ ਦਾ ਸਰਵਰ ਸਹੀ ਤਰੀਕੇ ਨਾਲ ਕੰਮ ਨਾ ਕਰਨ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਗਿਆ। ਸਰਵਰ ਡਾਊਨ ਹੋਣ ਕਾਰਨ ਆੜ੍ਹਤੀਆਂ ਨੂੰ ਐਂਟਰੀਆਂ ਕਰਨ ’ਚ ਘੰਟਿਆਂ ਇੰਤਜ਼ਾਰ ਕਰਨਾ ਪੈਂਦਾ ਹੈ। ਕਿਸਾਨਾਂ ਦੀ ਜ਼ਮੀਨ ਦਾ ਡਾਟਾ ਪੋਰਟਲ ’ਤੇ ਅਪਡੇਟ ਨਾ ਹੋਣ ਕਾਰਨ ਫ਼ਸਲ ਦੀ ਖਰੀਦ ਪਾਉਣ ’ਚ ਦਿੱਕਤ ਆ ਰਹੀ ਹੈ। ਜੇਕਰ ਪੋਰਟਲ ’ਤੇ ਖਰੀਦ ਸਮੇਂ ਸਿਰ ਨਹੀਂ ਚੜ੍ਹਦੀ, ਤਾਂ ਕਿਸਾਨਾਂ ਦੇ ਖਾਤਿਆਂ ’ਚ ਪੈਸੇ ਆਉਣ ’ਚ ਵੀ ਦੇਰੀ ਹੋਣੀ ਤੈਅ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਪਾ ਸੈਂਟਰ 'ਚ ਪੁਲਸ ਦੀ ਰੇਡ, ਫੜੇ ਗਏ ਮੁੰਡੇ-ਕੁੜੀਆਂ, ਇਤਰਾਜ਼ਯੋਗ ਸਾਮਾਨ ਵੀ ਬਰਾਮਦ
ਸਰਕਾਰ ਨੇ ਪਹਿਲਾਂ ਹੀ ਖਰੀਦ 17 ਅਪ੍ਰੈਲ ਤੋਂ ਸ਼ੁਰੂ ਕਰਕੇ ਦੇਰੀ ਕੀਤੀ ਹੈ ਅਤੇ ਹੁਣ ਤਕਨੀਕੀ ਖਾਮੀਆਂ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕਿਸਾਨਾਂ ਅਤੇ ਆੜ੍ਹਤੀਆਂ ਜਿਨ੍ਹਾਂ ’ਚ ਆੜ੍ਹਤੀ ਪਰਮਵੀਰ ਸਿੰਘ ਢਾਡੇ ਕਟਵਾਲ, ਕਿਸਾਨ ਬਲਵੀਰ ਸਿੰਘ ਗੇਰਾ, ਸੁਰਿੰਦਰ ਸਿੰਘ ਭੱਲੋਵਾਲ, ਨਵਦੀਪ ਸਿੰਘ ਬੇਲਾ ਸਰਿਆਣਾਂ, ਜਸਵੀਰ ਸਿੰਘ ਅਜ਼ਮੇਰ ਅਤੇ ਸੁਰਿੰਦਰ ਸਿੰਘ ਨਿਕੂਚੱਕ ਨੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਸਰਵਰ ਅਤੇ ਜ਼ਮੀਨ ਅਪਡੇਟ ਕਰਨ ਦੀ ਸਮੱਸਿਆ ਦਾ ਤੁਰੰਤ ਹੱਲ ਨਾ ਕੱਢਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਦੇ ਲੰਬੇ ਪਾਵਰ ਕੱਟ ਸ਼ੁਰੂ! ਬਿਜਲੀ ਸਪਲਾਈ ਨੂੰ ਲੈ ਕੇ ਆ ਗਈ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
