ਮੱਧ ਪ੍ਰਦੇਸ਼ : ਇਹ ਸ਼ਖਸ ਪਿਛਲੇ 45 ਸਾਲਾਂ ਤੋਂ ਖਾ ਰਿਹਾ ਹੈ ਕੱਚ

09/14/2019 11:26:44 AM

ਭੋਪਾਲ— ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲੇ ਦੇ ਦਯਾਰਾਮ ਸਾਹੂ ਕੱਚ ਨਾਲ ਬਣੀਆਂ ਚੀਜ਼ਾਂ ਨੂੰ ਛੋਲਿਆਂ ਦੀ ਤਰ੍ਹਾਂ ਚੱਬਾ ਜਾਂਦੇ ਹਨ। ਦਯਾਰਾਮ ਕੱਚ ਦੀਆਂ ਬਣੀਆਂ ਬੋਤਲਾਂ, ਬਲੱਬ ਅਤੇ ਦੂਜੀਆਂ ਚੀਜ਼ਾਂ ਬਹੁਤ ਆਰਾਮ ਨਾਲ ਖਾ ਜਾਂਦੇ ਹਨ। ਪੇਸ਼ੇ ਤੋਂ ਵਕੀਲ ਦਯਾਰਾਮ ਸਾਹੂ ਪਿਛਲੇ 40-45 ਸਾਲਾਂ ਤੋਂ ਕੱਚ ਖਾ ਰਹੇ ਹਨ। ਆਪਣੀ ਇਸ ਅਨੋਖੀ ਆਦਤ ਬਾਰੇ ਦਯਾਰਾਮ ਸਾਹੂ ਦਾ ਕਹਿਣਾ ਹੈ,''ਮੈਨੂੰ ਕੱਚ ਖਾਣ ਦਾ ਨਸ਼ਾ ਹੈ। ਹਾਲਾਂਕਿ ਇਸ ਆਦਤ ਕਾਰਨ ਮੇਰੇ ਦੰਦ ਖਰਾਬ ਹੋ ਗਏ ਹਨ। ਮੈਂ ਕਿਸੇ ਹੋਰ ਨੂੰ ਅਜਿਹਾ ਕਰਨ ਦੀ ਸਲਾਹ ਨਹੀਂ ਦੇਵਾਂਗਾ, ਇਹ ਸਿਹਤ ਲਈ ਬਹੁਤ ਖਤਰਨਾਕ ਹੈ। ਹੁਣ ਮੈਂ ਪਹਿਲਾਂ ਤੋਂ ਘੱਟ ਕੱਚ ਖਾਣ ਲੱਗਾ ਹਾਂ।''

14-15 ਸਾਲ ਦੀ ਉਮਰ ਤੋਂ ਖਾ ਰਿਹਾ ਹੈ ਕੱਚ
ਦਯਾਰਾਮ ਸਾਹੂ ਦੀ ਉਮਰ ਲਗਭਗ 60 ਸਾਲ ਹੈ। ਉਹ 14-15 ਸਾਲ ਦੀ ਉਮਰ ਤੋਂ ਹੀ ਕੱਚ ਖਾ ਰਹੇ ਹਨ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਦੀ ਸ਼ੁਰੂਆਤ ਕਿਵੇਂ ਹੋਈ ਤਾਂ ਉਨ੍ਹਾਂ ਨੇ ਦੱਸਿਆ,''ਮੈਂ ਕੁਝ ਵੱਖ ਕਰਨਾ ਚਾਅ ਰਿਹਾ ਸੀ, ਇਸ ਲਈ ਮੈਂ ਕੱਚ ਖਾਣਾ ਸ਼ੁਰੂ ਕੀਤਾ ਪਰ ਹੈਰਾਨੀ ਦੀ ਗੱਲ ਹੈ ਕਿ ਦਯਾਰਾਮ ਸਾਹੂ ਨੂੰ ਆਪਣੀ ਇਸ ਆਦਤ ਕਾਰਨ ਦੰਦਾਂ ਨੂੰ ਛੱਡ ਕੇ ਕੋਈ ਹੋਰ ਸਰੀਰਕ ਸਮੱਸਿਆ ਨਹੀਂ ਹੋਈ। ਪਹਿਲਾਂ ਉਹ ਇਕ ਵਾਰ 'ਚ ਇਕ ਕਿਲੋ ਤੱਕ ਕੱਚ ਖਾ ਜਾਂਦੇ ਸਨ ਪਰ ਹੁਣ ਉਨ੍ਹਾਂ ਨੇ ਦੰਦਾਂ ਕਾਰਨ ਇਸ ਨੂੰ ਘੱਟ ਕਰ ਦਿੱਤਾ ਹੈ।


DIsha

Content Editor

Related News