ਦਾਊਦ ਕੁਝ ਸ਼ਰਤਾਂ ''ਤੇ ਭਾਰਤ ਆਉਣ ਲਈ ਤਿਆਰ
Wednesday, Mar 07, 2018 - 03:26 AM (IST)

ਮੁੰਬਈ— ਅੰਡਰ ਵਰਲਡ ਸਰਗਣਾ ਦਾਊਦ ਇਬਰਾਹਿਮ ਦੇ ਭਰਾ ਇਬਰਾਹਿਮ ਕਾਸਕਰ ਦਾ ਮੁਕੱਦਮਾ ਲੜ ਰਹੇ ਵਕੀਲ ਸ਼ਿਆਮ ਕੇਸ਼ਵਾਨੀ ਨੇ ਅੱਜ ਕਿਹਾ ਕਿ ਦਾਊਦ ਕੁਝ ਸ਼ਰਤਾਂ 'ਤੇ ਭਾਰਤ ਆਉਣਾ ਚਾਹੁੰਦਾ ਹੈ ਪਰ ਕੇਂਦਰ ਸਰਕਾਰ ਨੂੰ ਉਸ ਦੀਆਂ ਸ਼ਰਤਾਂ ਮਨਜ਼ੂਰ ਨਹੀਂ ਹਨ। ਕੇਸ਼ਵਾਨੀ ਨੇ ਅੱਜ ਠਾਣੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਾਊਦ ਦੀਆਂ ਹੋਰ ਸ਼ਰਤਾਂ ਦੇ ਨਾਲ ਇਹ ਵੀ ਸ਼ਰਤ ਸੀ ਕਿ ਉਸ ਨੂੰ ਮੁੰਬਈ ਦੇ ਆਰਥਰ ਰੋਡ 'ਤੇ ਸਥਿਤ ਸੈਂਟਰਲ ਜੇਲ ਵਿਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ 5 ਸਾਲ ਪਹਿਲਾਂ ਦਾਊਦ ਨੇ ਆਪਣੀ ਇੱਛਾ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਜ਼ਰੀਏ ਕੇਂਦਰ ਸਰਕਾਰ ਤੱਕ ਪਹੁੰਚਾਈ ਸੀ ਪਰ ਉਸ ਨੇ ਉਸ ਦੀਆਂ ਸ਼ਰਤਾਂ ਨਹੀਂ ਮੰਨੀਆਂ।