18 ਘੰਟਿਆਂ ਮਗਰੋਂ ਜਿੱਤ ਗਈ ਜ਼ਿੰਦਗੀ, ਬੋਰਵੈੱਲ ''ਚੋਂ ਬਚਾਈ ਗਈ ਮਾਸੂਮ ਬੱਚੀ

Thursday, Sep 19, 2024 - 06:28 PM (IST)

18 ਘੰਟਿਆਂ ਮਗਰੋਂ ਜਿੱਤ ਗਈ ਜ਼ਿੰਦਗੀ, ਬੋਰਵੈੱਲ ''ਚੋਂ ਬਚਾਈ ਗਈ ਮਾਸੂਮ ਬੱਚੀ

ਦੌਸਾ- ਰਾਜਸਥਾਨ ਦੇ ਦੌਸਾ 'ਚ ਬੁੱਧਵਾਰ ਨੂੰ 35 ਫੁੱਟ ਦੇ ਖੁੱਲ੍ਹੇ ਬੋਰਵੈੱਲ 'ਚ ਦੋ ਸਾਲ ਦੀ ਬੱਚੀ ਦੇ ਡਿੱਗਣ ਦੇ 18 ਘੰਟੇ ਬਾਅਦ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ  (NDRF) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ (SDRF) ਫੋਰਸ ਨੇ ਵੀਰਵਾਰ ਨੂੰ ਬੱਚੀ ਨੂੰ ਸਹੀ ਸਲਾਮਤ ਸਫਲਤਾਪੂਰਵਕ ਬਚਾਅ ਲਿਆ। ਬਚਾਅ ਤੋਂ ਬਾਅਦ ਬੱਚੀ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। SP ਰੰਜੀਤਾ ਸ਼ਰਮਾ ਨੇ ਦੱਸਿਆ ਕਿ NDRF ਅਤੇ SDRF ਦੀਆਂ ਟੀਮਾਂ ਦੀ ਬਦੌਲਤ ਬੱਚੀ ਦਾ ਬਚਾਅ ਕਾਰਜ ਸਫਲ ਰਿਹਾ।

ਇਹ ਵੀ ਪੜ੍ਹੋ- ਬੋਰਵੈੱਲ 'ਚ ਡਿੱਗੀ ਬੱਚੀ ਲੜ ਰਹੀ ਜ਼ਿੰਦਗੀ ਦੀ ਜੰਗ, ਰੋਂਦੀ ਮਾਂ ਦੇ ਬੋਲ- ਮੇਰੀ ਬੱਚੀ ਨੂੰ ਬਚਾ ਲਓ

ਉਨ੍ਹਾਂ ਕਿਹਾ ਕਿ ਬਹੁਤ ਖੁਸ਼ ਹਾਂ ਕਿ ਅਸੀਂ 18 ਘੰਟਿਆਂ ਦੇ ਬਚਾਅ ਕਾਰਜ ਤੋਂ ਬਾਅਦ ਬੋਰਵੈੱਲ 'ਚੋਂ ਬੱਚੀ ਨੂੰ ਕੱਢਣ 'ਚ ਕਾਮਯਾਬ ਹੋਏ ਹਾਂ। ਇਹ ਅਸਲ 'ਚ ਪੂਰਾ ਕਰਨਾ ਬਹੁਤ ਔਖਾ ਕੰਮ ਸੀ ਪਰ NDRF ਅਤੇ SDRF ਦੀਆਂ ਟੀਮਾਂ ਦੀ ਮਦਦ ਨਾਲ ਅਸੀਂ ਇਸ ਨੂੰ ਪੂਰਾ ਕਰਨ ਵਿਚ ਕਾਮਯਾਬ ਰਹੇ। ਬੱਚੀ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਅਜਿਹਾ ਕੀਤਾ।

ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 2000 ਰੁਪਏ, ਮਿਲ ਗਈ ਗਾਰੰਟੀ'

NDRF ਦੇ ਯੋਗੇਸ਼ ਕੁਮਾਰ ਨੇ ਦੱਸਿਆ ਕਿ ਬੱਚੀ 28 ਫੁੱਟ 'ਤੇ ਫਸੀ ਹੋਈ ਸੀ ਅਤੇ ਉਸ ਨੂੰ ਬਚਾਉਣ ਲਈ ਸਮਾਨਾਂਤਰ ਰਸਤਾ ਪੁੱਟਿਆ ਗਿਆ। ਸਾਨੂੰ ਉਸ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਸਮੇਂ ਬਹੁਤ ਮੁਸ਼ਕਲ ਆਈ । ਅਸੀਂ 21 ਫੁੱਟ ਦੀ ਡੂੰਘਾਈ 'ਤੇ ਉਸ ਦੇ ਕੋਲ ਪਹੁੰਚੇ ਅਤੇ ਪਹਿਲੀ ਵਾਰ ਵਿਚ ਹੀ ਸਫ਼ਲ ਹੋ ਗਏ। ਉਸ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। ਮੀਂਹ ਕਾਰਨ ਬਚਾਅ ਮੁਹਿੰਮ ਵਿਚ ਉਮੀਦ ਨਾਲੋਂ ਵੱਧ ਸਮਾਂ ਲੱਗਾ।  NDRF ਦੇ ਕੁੱਲ 30 ਲੋਕਾਂ ਅਤੇ SDRF ਦੇ 10 ਲੋਕਾਂ ਨੇ ਬਚਾਅ ਕਾਰਜਾਂ ਵਿਚ ਕੰਮ ਕੀਤਾ।

ਇਹ ਵੀ ਪੜ੍ਹੋ-  CM ਹਾਊਸ ਖਾਲੀ ਕਰਨਗੇ ਅਰਵਿੰਦ ਕੇਜਰੀਵਾਲ, ਛੱਡਣਗੇ ਸਾਰੀਆਂ ਸਹੂਲਤਾਂ

ਦੱਸਣਯੋਗ ਹੈ ਕਿ ਇਹ ਘਟਨਾ ਬਾਂਦੀਕੁਈ ਦੇ ਵਾਰਡ ਨੰਬਰ ਇਕ ਵਿਚ ਕੱਲ ਸ਼ਾਮ 5 ਵਜੇ ਦੇ ਕਰੀਬ ਉਸ ਸਮੇਂ ਵਾਪਰੀ, ਜਦੋਂ ਬੱਚੀ ਖੇਤਾਂ ਵਿਚ ਖੇਡ ਰਹੀ ਸੀ। ਬੱਚੀ ਦੇ ਬੋਰਵੈੱਲ ਵਿਚ ਡਿੱਗਣ ਦੀ ਖ਼ਬਰ ਇਲਾਕੇ ਵਿਚ ਅੱਗ ਵਾਂਗ ਫੈਲ ਗਈ। ਮੌਕੇ 'ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਬੱਚੀ ਦਾ ਨੀਰੂ ਹੈ, ਜੋ ਕਿ ਖੇਡਦੇ ਹੋਏ ਬੋਰਵੈੱਲ ਵਿਚ ਜਾ ਡਿੱਗੀ। ਬੱਚੀ ਦੇ ਮਾਪੇ ਉਸ ਸਮੇਂ ਖੇਤਾਂ ਵਿਚ ਹੀ ਕੰਮ ਕਰ ਰਹੇ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News