ਬੰਗਲਾਦੇਸ਼ 'ਚ ਇਸਕੋਨ ਮੰਦਿਰ 'ਤੇ ਹਮਲਾ, ਭੰਨਤੋੜ ਮਗਰੋਂ ਲਾਈ ਗਈ ਅੱਗ

Saturday, Dec 07, 2024 - 02:41 PM (IST)

ਬੰਗਲਾਦੇਸ਼ 'ਚ ਇਸਕੋਨ ਮੰਦਿਰ 'ਤੇ ਹਮਲਾ, ਭੰਨਤੋੜ ਮਗਰੋਂ ਲਾਈ ਗਈ ਅੱਗ

ਢਾਕਾ- ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਕੱਟੜਪੰਥੀਆਂ ਵੱਲੋਂ ਕਈ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਤਾਜ਼ਾ ਹਮਲਾ ਸ਼ੁੱਕਰਵਾਰ ਰਾਤ (6 ਦਸੰਬਰ 2024) ਨੂੰ ਢਾਕਾ ਵਿੱਚ ਇੱਕ ਹੋਰ ਹਿੰਦੂ ਮੰਦਰ 'ਤੇ ਕੀਤਾ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕੱਟੜਪੰਥੀਆਂ ਨੇ ਸ਼ੁੱਕਰਵਾਰ ਰਾਤ ਨੂੰ ਇਸਕਾਨ ਨਮਹੱਟਾ ਮੰਦਰ ਢਾਕਾ 'ਤੇ ਹਮਲਾ ਕੀਤਾ।

ਇਹ ਵੀ ਪੜ੍ਹੋ: ਲਗਾਤਾਰ 13 ਘੰਟੇ ਪੀਤੀ ਸ਼ਰਾਬ, ਫਰਾਂਸ 'ਚ ਭਾਰਤੀ ਨੌਜਵਾਨ ਦੀ ਮੌਤ

PunjabKesari

ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਮੰਦਰ 'ਚ ਭੰਨਤੋੜ ਕੀਤੀ ਗਈ, ਜਿਸ ਤੋਂ ਬਾਅਦ ਭੀੜ ਨੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਅੱਗ ਲਗਾ ਦਿੱਤੀ। ਇਸਕੋਨ ਬੰਗਲਾਦੇਸ਼ ਵਿੱਚ ਸਥਿਤ ਇਸ ਮੰਦਰ ਦਾ ਪ੍ਰਬੰਧਨ ਕਰ ਰਿਹਾ ਸੀ। ਇਸ ਹਮਲੇ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਇਕ ਵਾਰ ਫਿਰ ਦੋਸ਼ ਲਾਇਆ ਹੈ ਕਿ ਕੱਟੜਪੰਥੀ ਲਗਾਤਾਰ ਘੱਟ ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਮੁਹੰਮਦ ਯੂਨਸ ਮੂਕ ਦਰਸ਼ਕ ਬਣਿਆ ਹੋਇਆ ਹੈ। ਸ਼ੇਖ ਹਸੀਨਾ ਦੇ ਸੱਤਾ ਤੋਂ ਬੇਦਖਲ ਹੋਣ ਤੋਂ ਬਾਅਦ ਤੋਂ ਹੀ ਬੰਗਲਾਦੇਸ਼ ਵਿੱਚ ਹਿੰਦੂ ਮੰਦਰਾਂ ਅਤੇ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਇਹ ਹੈ ਦੁਨੀਆ ਦੀ ਆਖਰੀ ਸੜਕ, ਇੱਥੇ ਇਕੱਲੇ ਜਾਣ ਦੀ ਹੈ ਮਨਾਹੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News