ਪਾਣੀ ''ਚ ਡੁੱਬਣ ਕਾਰਨ ਮਾਸੂਮ ਬੱਚੀ ਦੀ ਮੌਤ, ਭਾਵੁਕ ਕਰ ਦੇਣਗੀਆਂ ਇਹ ਤਸਵੀਰਾਂ

Friday, Dec 13, 2024 - 09:37 AM (IST)

ਡੇਰਾਬੱਸੀ (ਗੁਰਜੀਤ) : ਰਾਮਗੜ੍ਹ ਰੋਡ ’ਤੇ ਮੁਬਾਰਕਪੁਰ ’ਚ ਏ. ਕੇ. ਐੱਮ. ਨਾਮਕ ਭੱਠੇ ’ਤੇ ਪਾਣੀ ਦੇ ਟੋਏ ’ਚ ਡੁੱਬਣ ਨਾਲ 14 ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਟੋਆ ਭਾਂਡੇ ਆਦਿ ਧੋਣ ਵਾਲੇ ਗੰਦੇ ਪਾਣੀ ਨੂੰ ਇਕੱਠਾ ਕਰਨ ਲਈ ਪੁੱਟਿਆ ਹੋਇਆ ਸੀ। ਇਸ ’ਚ ਖੇਡਦਿਆਂ-ਖੇਡਦਿਆਂ ਮਾਸੂਮ ਡਿੱਗ ਗਈ। ਮ੍ਰਿਤਕ ਕੁੜੀ ਦੀ ਪਛਾਣ ਸੁਨੈਨਾ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹਾਦਸਾ ਦੁਪਹਿਰ ਕਰੀਬ 3.30 ਵਜੇ ਵਾਪਰਿਆ।

ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਘਰਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਜਾਰੀ ਹੋ ਗਏ ਸਖ਼ਤ ਹੁਕਮ

PunjabKesari

ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਰਹਿਣ ਵਾਲਾ ਕੁੰਦਨਦੀਨ ਆਪਣੇ ਪਰਿਵਾਰ ਸਮੇਤ ਏ. ਕੇ. ਐੱਮ. ਇੱਟ ਭੱਠੇ ’ਚ ਬਣੇ ਕਮਰਿਆਂ ’ਚ ਰਹਿ ਰਿਹਾ ਸੀ। ਕੁੰਦਨ ਅਤੇ ਉਸ ਦਾ ਪਿਤਾ ਕੰਮ ’ਤੇ ਸਨ, ਜਦੋਂ ਕਿ ਕੁੰਦਨ ਦੀ ਪਤਨੀ ਵਨੀਤਾ ਅਤੇ ਉਨ੍ਹਾਂ ਦੀ 14 ਮਹੀਨਿਆਂ ਦੀ ਧੀ ਸੁਨੈਨਾ ਪਿੱਛੇ ਮੌਜੂਦ ਸਨ। ਭਾਂਡੇ ਧੋਣ ਤੋਂ ਬਾਅਦ ਗੰਦਾ ਪਾਣੀ ਇਕੱਠਾ ਕਰਨ ਲਈ ਕਮਰੇ ਦੇ ਬਾਹਰ ਇਕ ਛੋਟਾ ਜਿਹਾ ਟੋਆ ਹੈ। ਜਿੱਥੇ ਵਨੀਤਾ ਭਾਂਡੇ ਧੋ ਰਹੀ ਸੀ, ਜਦੋਂ ਕਿ ਸੁਨੈਨਾ ਕੋਲ ਬੈਠੀ ਖੇਡ ਰਹੀ ਸੀ।

PunjabKesari

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਏ ਸਖ਼ਤ ਹੁਕਮ, ਇਸ ਤਾਰੀਖ਼ ਤੱਕ ਰਹਿਣਗੇ ਲਾਗੂ

ਭਾਂਡੇ ਮਾਂਜਣ ਤੋਂ ਬਾਅਦ ਉਹ ਝਾੜੂ ਮਾਰਨ ਲਈ ਅੰਦਰ ਚਲੀ ਗਈ। ਇਸ ਦੌਰਾਨ ਸੁਨੈਨਾ ਟੋਏ ’ਚ ਡਿੱਗ ਗਈ। 10 ਮਿੰਟ ਬਾਅਦ ਉਸ ਦੀ ਮਾਂ ਬਾਹਰ ਆਈ ਤੇ ਸੁਨੈਨਾ ਦੀ ਇਧਰ-ਉਧਰ ਭਾਲ ਕਰਨ ਲੱਗੀ। ਬਾਅਦ ’ਚ ਸੁਨੈਨਾ ਪਾਣੀ ’ਚ ਬੇਹੋਸ਼ ਪਈ ਮਿਲੀ। ਉਸ ਨੂੰ ਬਾਹਰ ਕੱਢ ਕੇ ਡੇਰਾਬੱਸੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਬਾਰਕਪੁਰ ਪੁਲਸ ਨੇ ਲਾਸ਼ ਨੂੰ ਮੁਰਦਾਘਰ ’ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


 


Babita

Content Editor

Related News