2024-25 ’ਚ ਮੁੱਲ ਦੇ ਲਿਹਾਜ਼ ਨਾਲ ਸੋਨੇ ਦੇ ਗਹਿਣਿਆਂ ਦੀ ਖਪਤ 14-18 ਫ਼ੀਸਦੀ ਵਧੇਗੀ

Wednesday, Dec 18, 2024 - 05:23 PM (IST)

ਮੁੰਬਈ (ਭਾਸ਼ਾ) - ਘਰੇਲੂ ਸੋਨੇ ਦੇ ਗਹਿਣਿਆਂ ਦੀ ਖਪਤ ’ਚ ਮੁੱਲ ਦੇ ਲਿਹਾਜ਼ ਨਾਲ ਵਿੱਤੀ ਸਾਲ 2024-25 ’ਚ ਸਾਲਾਨਾ ਆਧਾਰ ’ਤੇ 14-18 ਫ਼ੀਸਦੀ ਦਾ ਵਾਧਾ ਹੋਣ ਦਾ ਅੰਦਾਜ਼ਾ ਹੈ। ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ :     ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ

ਸਾਖ ਨਿਰਧਾਰਣ ਕਰਨ ਵਾਲੀ ਏਜੰਸੀ ਇਕ੍ਰਾ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਵਿੱਤੀ ਸਾਲ 2024-25 ’ਚ ਮੁੱਲ ਦੇ ਸੰਦਰਭ ’ਚ ਸੋਨੇ ਦੇ ਗਹਿਣਿਆਂ ਦੀ ਖਪਤ ’ਚ 14 ਤੋਂ 18 ਫ਼ੀਸਦੀ ਦੇ ਵਾਧੇ ਦਾ ਅੰਦਾਜ਼ਾ ਹੈ। ਵਿੱਤੀ ਸਾਲ 2023-24 ’ਚ ਸੋਨੇ ਦੇ ਗਹਿਣਿਆਂ ਦੀ ਖਪਤ ’ਚ 18 ਫ਼ੀਸਦੀ ਦਾ ਵਾਧਾ ਵੇਖਿਆ ਗਿਆ, ਹਾਲਾਂਕਿ ਮਾਤਰਾ ’ਚ ਵਾਧਾ ਮੱਠਾ ਰਿਹਾ।

ਇਹ ਵੀ ਪੜ੍ਹੋ :     ਸਰਕਾਰ ਨੇ ਰੋਕੀ ਇਨ੍ਹਾਂ ਖਾਣ-ਪੀਣ ਵਾਲੀਆਂ ਵਸਤੂਆਂ ਦੀ Home delivery

ਰਿਪੋਰਟ ਅਨੁਸਾਰ ਸੋਨੇ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ ਰਿਹਾ ਪਰ ਖਪਤਕਾਰ ਭਾਵਨਾਵਾਂ ’ਚ ਸੁਧਾਰ ਅਤੇ ਤਿਓਹਾਰੀ ਮੰਗ ਨੇ ਹਾਲ ਦੇ ਮਹੀਨਿਆਂ ’ਚ ਖਪਤ ’ਚ ਵਾਧਏ ਨੂੰ ਉਤਸ਼ਾਹ ਦਿੱਤਾ। ਇਸ ’ਚ ਕਿਹਾ ਗਿਆ ਕਿ ਜੁਲਾਈ 2024 ’ਚ ਕੇਂਦਰੀ ਬਜਟ ’ਚ ਇੰਪੋਰਟ ਡਿਊਟੀ ’ਚ 9 ਫ਼ੀਸਦੀ ਦੀ ਭਾਰੀ ਕਟੌਤੀ ਅਤੇ ਇਸ ਦੇ ਨਤੀਜੇ ਵਜੋਂ ਥੋੜ੍ਹੇ ਸਮੇਂ ਲਈ ਸੋਨੇ ਦੀਆਂ ਕੀਮਤਾਂ ’ਚ ਸੁਧਾਰ ਨਾਲ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਗਹਿਣਿਆਂ ਦੇ ਨਾਲ-ਨਾਲ ਬਾਰ ਅਤੇ ਸਿੱਕਿਆਂ ਦੀ ਖਰੀਦ ਹੋਈ। ਇਹ ਆਮ ਤੌਰ ’ਤੇ ਮੌਸਮੀ ਤੌਰ ’ਤੇ ਕਮਜ਼ੋਰ ਤਿਮਾਹੀ ਹੁੰਦੀ ਹੈ।

ਇਹ ਵੀ ਪੜ੍ਹੋ :     SBI 'ਚ ਨੌਕਰੀ ਦਾ ਸੁਨਹਿਰੀ ਮੌਕਾ: 13,735 ਅਸਾਮੀਆਂ ਲਈ ਜਾਣੋ ਉਮਰ ਹੱਦ ਅਤੇ ਹੋਰ ਵੇਰਵੇ

ਇਕ੍ਰਾ ਦੇ ਉਪ-ਪ੍ਰਧਾਨ ਅਤੇ ਖੇਤਰ ਪ੍ਰਮੁੱਖ (ਕਾਰਪੋਰੇਟ ਰੇਟਿੰਗਸ) ਸੁਜਾਏ ਸਾਹਾ ਨੇ ਕਿਹਾ, ‘‘ਵਿੱਤੀ ਸਾਲ 2024-25 ’ਚ ਸੰਗਠਿਤ ਬਾਜ਼ਾਰ ’ਚ ਸਾਲਾਨਾ ਆਧਾਰ ’ਤੇ 18-20 ਫ਼ੀਸਦੀ ਦਾ ਵਾਧਾ ਦਰਜ ਹੋਣ ਦਾ ਅੰਦਾਜ਼ਾ ਹੈ। ਛੋਟੇ ਅਤੇ ਦਰਮਿਆਨੇ ਸ਼ਹਿਰਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਵਿਉਂਤਬੱਧ ਸਟੋਰ ਖੋਲ੍ਹਣਾ, ਸੋਨੇ ਦੀਆਂ ਵਧਦੀਆਂ ਕੀਮਤਾਂ, ਬ੍ਰਾਂਡਿਡ ਗਹਿਣਿਆਂ ਵੱਲ ਲੋਕਾਂ ਦਾ ਰੁਝਾਨ ਅਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ ਅਗਾਊਂ ਖਰੀਦਦਾਰੀ ਤੋਂ ਇਲਾਵਾ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ’ਚ ਜ਼ਿਆਦਾ ਸ਼ੁੱਭ ਦਿਨ ਹੋਣ ਨਾਲ ਵਾਧੇ ਨੂੰ ਹੁਲਾਰਾ ਮਿਲੇਗਾ।’’ ਸਾਹਾ ਨੇ ਕਿਹਾ ਕਿ ਕਸਟਮ ਡਿਊਟੀ ’ਚ ਕਟੌਤੀ ਨਾਲ ਅਣਅਧਕਾਰਤ ਦਰਾਮਦ ’ਚ ਵੀ ਕਮੀ ਆਉਣ ਦੀ ਉਮੀਦ ਹੈ, ਜਿਸ ਨਾਲ ਸੰਗਠਿਤ ਵਪਾਰ ’ਚ ਵਾਧੇ ਨੂੰ ਹੁਲਾਰਾ ਮਿਲੇਗਾ।

ਇਹ ਵੀ ਪੜ੍ਹੋ :      ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਝਟਕਾ , ਕਈ ਵੱਡੇ ਬੈਂਕਾਂ ਨੇ ਮਹਿੰਗੇ ਕੀਤੇ ਲੋਨ

ਇਹ ਵੀ ਪੜ੍ਹੋ :      ਭਾਰਤ ਦਾ ਇਕਲੌਤਾ ਸੂਬਾ ਜਿੱਥੇ ਨਹੀਂ ਦੇਣਾ ਪੈਂਦਾ ਕੋਈ ਇਨਕਮ ਟੈਕਸ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News