ਧੀਆਂ ਦਾ ਪਿਤਾ ਦੀ ਜਾਇਦਾਦ ''ਤੇ ਕਿੰਨਾ ਅਧਿਕਾਰ, ਸੁਪਰੀਮ ਕੋਰਟ ਵਲੋਂ ਆਇਆ ਅਹਿਮ ਫ਼ੈਸਲਾ

01/21/2022 12:31:48 PM

ਨਵੀਂ ਦਿੱਲੀ (ਭਾਸ਼ਾ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਅਹਿਮ ਫੈਸਲੇ ਵਿਚ ਕਿਹਾ ਕਿ ਬਿਨਾਂ ਵਸੀਅਤ ਦੇ ਮ੍ਰਿਤ ਹਿੰਦੂ ਵਿਅਕਤੀ ਦੀਆਂ ਧੀਆਂ ਪਿਤਾ ਦੀ ਬਣਾਈ ਅਤੇ ਵਿਰਾਸਤ ਵਿਚ ਮਿਲੀ ਜਾਇਦਾਦ ਹਾਸਲ ਕਰਨ ਦੀ ਹੱਕਦਾਰ ਹੋਣਗੀਆਂ ਅਤੇ ਉਨ੍ਹਾਂ ਨੂੰ ਪਰਿਵਾਰ ਦੇ ਹੋਰ ਮੈਂਬਰਾਂ ਦੇ ਮੁਕਾਬਲੇ ਪਹਿਲ ਹੋਵੇਗੀ। ਸੁਪਰੀਮ ਕੋਰਟ ਦਾ ਇਹ ਫ਼ੈਸਲਾ ਮਦਰਾਸ ਹਾਈ ਕੋਰਟ ਦੇ ਇਕ ਫ਼ੈਸਲੇ ਦੇ ਖ਼ਿਲਾਫ਼ ਦਰਜ ਅਪੀਲ ’ਤੇ ਆਇਆ ਹੈ, ਜੋ ਹਿੰਦੂ ਉੱਤਰਾਧਿਕਾਰ ਕਾਨੂੰਨ ਦੇ ਤਹਿਤ ਹਿੰਦੂ ਔਰਤਾਂ ਅਤੇ ਵਿਧਵਾਵਾਂ ਨੂੰ ਜਾਇਦਾਦ ਦੇ ਅਧਿਕਾਰਾਂ ਨਾਲ ਸਬੰਧਤ ਸੀ। 

ਜੱਜ ਐੱਸ. ਅਬਦੁਲ ਨਜ਼ੀਰ ਅਤੇ ਜੱਜ ਕ੍ਰਿਸ਼ਨ ਮੁਰਾਰੀ ਦੀ ਬੈਂਚ ਨੇ ਕਿਹਾ ਕਿ ਵਸੀਅਤ ਦੇ ਬਿਨਾਂ ਮ੍ਰਿਤਕ ਕਿਸੇ ਹਿੰਦੂ ਪੁਰਸ਼ ਦੀ ਮੌਤ ਤੋਂ ਬਾਅਦ ਉਸ ਦੀ ਜਾਇਦਾਦ ਭਾਵੇਂ ਉਹ ਬਣਾਈ ਹੋਵੇ ਜਾਂ ਪਰਿਵਾਰਕ ਜਾਇਦਾਦ ਦੀ ਵੰਡ 'ਚ ਮਿਲੀ ਹੋਵੇ, ਉਸ ਦੀ ਉਤਰਾਧਿਕਾਰੀ ਦਰਮਿਆਨ ਵੰਡੀ ਹੋਵੇਗੀ। ਬੈਂਚ ਨੇ ਇਸ ਦੇ ਨਾਲ ਹੀ ਕਿਹਾ ਕਿ ਅਜਿਹੇ ਪੁਰਸ਼ ਹਿੰਦੂ ਦੀ ਧੀ ਆਪਣੇ ਹੋਰ ਸਬੰਧੀਆਂ (ਜਿਵੇਂ ਮ੍ਰਿਤਕ ਪਿਤਾ ਦੇ ਭਰਾਵਾਂ ਦੇ ਬੇਟੇ-ਬੇਟੀਆਂ) ਨਾਲ ਪਹਿਲ 'ਚ ਜਾਇਦਾਦ ਦੀ ਉਤਰਾਧਿਕਾਰੀ ਹੋਣ ਦੀ ਹੱਕਦਾਰ ਹੋਵੇਗੀ। ਬੈਂਚ ਕਿਸੇ ਹੋਰ ਕਾਨੂੰਨੀ ਉਤਰਾਧਿਕਾਰੀ ਦੀ ਗੈਰ-ਹਾਜ਼ਰੀ 'ਚ ਧੀ ਨੂੰ ਆਪਣੇ ਪਿਤਾ ਵਲੋਂ ਬਣਾਈ ਜਾਇਦਾਦ ਲੈਣ ਦੇ ਅਧਿਕਾਰੀ ਨਾਲ ਸੰਬੰਧਤ ਕਾਨੂੰਨੀ ਮੁੱਦੇ 'ਤੇ ਗੌਰ ਕਰ ਰਹੀ ਸੀ। ਜੱਜ ਮੁਰਾਰੀ ਨੇ ਬੈਂਚ ਲਈ 51 ਪੰਨਿਆਂ ਦਾ ਫ਼ੈਸਲਾ ਲਿਖਦੇ ਹੋਏ ਇਸ ਸਵਾਲ 'ਤੇ ਵੀ ਗੌਰ ਕੀਤਾ ਕਿ ਕੀ ਅਜਿਹਾ ਜਾਇਦਾਦ ਪਿਤਾ ਦੀ ਮੌਤ ਤੋਂ ਬਾਅਦ ਧੀ ਨੂੰ ਮਿਲੇਗੀ, ਜਿਨ੍ਹਾਂ ਦੀ ਵਸੀਅਤ ਤਿਆਰ ਕੀਤੇ ਬਿਨਾਂ ਮੌਤ ਹੋ ਗਈ ਅਤੇ ਉਨ੍ਹਾਂ ਦਾ ਕੋਈ ਹੋਰ ਕਾਨੂੰਨੀ ਉਤਰਾਧਿਕਾਰੀ ਨਾ ਹੋਵੇ।


DIsha

Content Editor

Related News