ਅੱਤਵਾਦੀਆਂ ਦੇ ਹੱਥੋਂ ਮਾਰੇ ਗਏ ਟਰੱਕ ਡਰਾਈਵਰ ਦੇ ਜ਼ਨਾਜੇ ਨੂੰ ਧੀਆਂ ਨੇ ਦਿੱਤਾ ਮੋਢਾ

Thursday, Oct 17, 2019 - 03:47 PM (IST)

ਅੱਤਵਾਦੀਆਂ ਦੇ ਹੱਥੋਂ ਮਾਰੇ ਗਏ ਟਰੱਕ ਡਰਾਈਵਰ ਦੇ ਜ਼ਨਾਜੇ ਨੂੰ ਧੀਆਂ ਨੇ ਦਿੱਤਾ ਮੋਢਾ

ਭਰਤਪੁਰ (ਵਾਰਤਾ)— ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਬੀਤੇ ਦਿਨੀਂ ਅੱਤਵਾਦੀਆਂ ਨੇ ਭਰਤਪੁਰ ਦੇ ਟਰੱਕ ਡਰਾਈਵਰ ਦੀ ਹੱਤਿਆ ਕਰ ਦਿੱਤੀ। ਜਿਸ ਦੀ ਪਛਾਣ ਸ਼ਰੀਫ ਖਾਨ ਵਜੋਂ ਹੋਈ ਹੈ। ਸ਼ਰੀਫ ਦੀ ਮ੍ਰਿਤਕ ਦੇਹ ਭਰਤਪੁਰ ਜ਼ਿਲੇ ਦੇ ਪਹਾੜੀ ਥਾਣਾ ਖੇਤਰ ਦੇ ਉਭਾਕਾ ਪਿੰਡ 'ਚ ਪੁੱਜੀ ਅਤੇ ਉਸ ਨੂੰ ਸੁਪਰਦ-ਏ-ਖਾਕ ਕੀਤਾ ਗਿਆ। ਸ਼ਰੀਫ ਦੀਆਂ 3 ਧੀਆਂ ਹਨ, ਜਿਨ੍ਹਾਂ ਨੇ ਸਮਾਜ ਦੀਆਂ ਪਰੰਪਰਾਵਾਂ ਨੂੰ ਤੋੜਦੇ ਹੋਏ ਆਪਣੇ ਪਿਤਾ ਦੇ ਜ਼ਨਾਜੇ  ਨੂੰ ਮੋਢਾ ਦਿੱਤਾ। ਤਿੰਨੋਂ ਧੀਆਂ ਨੇ ਡਰਾਈਵਰ ਪਿਤਾ ਦੀ ਹੱਤਿਆ ਦਾ ਬਦਲਾ ਲੈਣ ਦੀ ਸਹੁੰ ਖਾ ਕੇ ਫੌਜ ਵਿਚ ਭਰਤੀ ਹੋਣ ਦਾ ਜ਼ਜਬਾ ਵੀ ਦਿਖਾਇਆ। 

ਆਪਣੇ ਪਿਤਾ ਦੇ ਜਨਾਜ਼ੇ ਨੂੰ ਮੋਢਾ ਦਿੰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਸਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪਿਤਾ ਦੀ ਮੌਤ ਦਾ ਬਦਲ ਲੈਣ ਲਈ ਫੌਜ 'ਚ ਭਰਤੀ ਹੋ ਕੇ ਅੱਤਵਾਦੀਆਂ ਤੋਂ ਲੋਹਾ ਲੈਣਗੀਆਂ। ਤਿੰਨੋਂ ਧੀਆਂ ਦੇ ਆਪਣੇ ਇਸ ਫੈਸਲੇ ਤੋਂ ਪ੍ਰਸ਼ਾਸਨ ਨੂੰ ਵੀ ਜਾਣੂ ਕਰਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 3 ਦਿਨ ਪਹਿਲਾਂ ਕਸ਼ਮੀਰ 'ਚ ਭਰਤਪੁਰ ਦੇ ਟਰੱਕ ਡਰਾਈਵਰ ਸ਼ਰੀਫ ਖਾਨ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ।


author

Tanu

Content Editor

Related News