ਪ੍ਰੇਮ ਸਬੰਧ ਤੋੜਨ ਲਈ ਧੀ ਨੂੰ ਭੇਜਿਆ US, ਪ੍ਰੇਮੀ ਨੇ ਪਿਓ ''ਤੇ ਕਰ ''ਤੀ ਫਾਇ.ਰਿੰਗ

Monday, Nov 11, 2024 - 08:26 AM (IST)

ਪ੍ਰੇਮ ਸਬੰਧ ਤੋੜਨ ਲਈ ਧੀ ਨੂੰ ਭੇਜਿਆ US, ਪ੍ਰੇਮੀ ਨੇ ਪਿਓ ''ਤੇ ਕਰ ''ਤੀ ਫਾਇ.ਰਿੰਗ

ਹੈਦਰਾਬਾਦ : ਹੈਦਰਾਬਾਦ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦੇ ਪਿਤਾ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਆਪਣੀ ਪ੍ਰੇਮਿਕਾ ਦੇ ਪਿਤਾ ਨੂੰ ਗੋਲੀ ਮਾਰਨ ਦੇ ਦੋਸ਼ 'ਚ 25 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਲੜਕੀ ਦੇ ਪਿਤਾ ਨੇ ਰਿਸ਼ਤਾ ਤੋੜਨ ਲਈ ਆਪਣੀ ਲੜਕੀ ਨੂੰ ਅਮਰੀਕਾ ਭੇਜਿਆ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਵਿਅਕਤੀ ਦੀ ਲੜਕੀ ਦਾ ਜਮਾਤੀ ਸੀ। ਉਸ ਨੇ ਏਅਰ ਗੰਨ ਤੋਂ ਇਕ ਰਾਊਂਡ ਫਾਇਰ ਕੀਤਾ, ਜਿਸ ਨਾਲ ਉਸ ਦੀ ਸੱਜੀ ਅੱਖ ਜ਼ਖਮੀ ਹੋ ਗਈ।

ਇਹ ਘਟਨਾ ਐਤਵਾਰ ਨੂੰ ਵਾਪਰੀ, ਜਦੋਂ ਬਲਵਿੰਦਰ ਲੜਕੀ ਦੇ ਪਿਤਾ ਨੂੰ ਮਿਲਣ ਲਈ ਅਪਾਰਟਮੈਂਟ ਗਿਆ ਸੀ। ਮਾਮਲਾ ਵਧਣ 'ਤੇ ਬਲਵਿੰਦਰ ਨੇ ਕਥਿਤ ਤੌਰ 'ਤੇ ਏਅਰ ਗੰਨ ਤੋਂ ਇਕ ਰਾਊਂਡ ਫਾਇਰ ਕੀਤਾ, ਜਿਸ ਨਾਲ ਲੜਕੀ ਦੇ ਪਿਤਾ ਦੀ ਅੱਖ 'ਤੇ ਸੱਟ ਲੱਗ ਗਈ।

ਇਹ ਵੀ ਪੜ੍ਹੋ : ਸਟੀਵ ਜਿਰਵਾ ਨੇ ਜਿੱਤੀ 'ਇੰਡੀਆਜ਼ ਬੈਸਟ ਡਾਂਸਰ' ਦੀ ਟਰਾਫੀ, ਇਨਾਮ 'ਚ ਮਿਲੇ ਲੱਖਾਂ ਰੁਪਏ ਤੇ ਲਗਜ਼ਰੀ ਕਾਰ

CCTV 'ਚ ਕੈਦ ਹੋਈ ਘਟਨਾ
ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਫੁਟੇਜ 'ਚ ਬਲਵਿੰਦਰ ਹੱਥ 'ਚ ਏਅਰ ਗੰਨ ਲੈ ਕੇ ਇਮਾਰਤ ਦੇ ਅੰਦਰ ਦਾਖਲ ਹੁੰਦਾ ਦਿਖਾਈ ਦੇ ਰਿਹਾ ਹੈ। ਬਲਵਿੰਦਰ ਨੇ ਉਸ ਵਿਅਕਤੀ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਕਾਰ ਦਾ ਸ਼ੀਸ਼ਾ ਟੁੱਟ ਗਿਆ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਏਜੰਸੀ ਅਨੁਸਾਰ, ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਲਵਿੰਦਰ ਨੂੰ ਸਰੂਰਨਗਰ ਪੁਲਸ ਸਟੇਸ਼ਨ ਵਿਚ ਬੀਐਨਐਸ ਦੀ ਧਾਰਾ 109 (ਕਤਲ ਦੀ ਕੋਸ਼ਿਸ਼) ਅਤੇ ਅਸਲਾ ਐਕਟ ਦੀਆਂ ਹੋਰ ਸਬੰਧਤ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

ਪੀੜਤ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਬਲਵਿੰਦਰ ਉਸ ਦੀ ਲੜਕੀ ਨੂੰ ਪਿਆਰ ਦੇ ਨਾਂ ’ਤੇ ਤੰਗ-ਪ੍ਰੇਸ਼ਾਨ ਕਰਦਾ ਸੀ ਅਤੇ ਇਸ ਗੱਲ ਨੂੰ ਲੈ ਕੇ ਪਿਛਲੇ ਦਿਨੀਂ ਉਸ ਨਾਲ ਲੜਾਈ ਵੀ ਹੋਈ ਸੀ। ਜ਼ਖਮੀ ਵਿਅਕਤੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News