US ਟੈਰਿਫ ’ਚ ਕਟੌਤੀ ਨਾਲ ਬਾਗੋਬਾਗ ਬਰਾਮਦਕਾਰ, 48 ਅਰਬ ਡਾਲਰ ਦੀ ਬਰਾਮਦ ਨੂੰ ਮਿਲੇਗਾ ਬੂਸਟ
Wednesday, Feb 04, 2026 - 12:26 PM (IST)
ਬਿਜ਼ਨੈੱਸ ਡੈਸਕ - ਅਮਰੀਕਾ ਵੱਲੋਂ ਭਾਰਤ ’ਚ ਲਾਏ ਗਏ ਵਾਧੂ ਟੈਰਿਫ ’ਚ ਕਟੌਤੀ ਦੇ ਐਲਾਨ ਤੋਂ ਬਾਅਦ ਭਾਰਤੀ ਵਪਾਰ ਜਗਤ ਅਤੇ ਸ਼ੇਅਰ ਬਾਜ਼ਾਰ ’ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ (ਸੀ. ਟੀ. ਆਈ.) ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਟੈਕਸਟਾਈਲ, ਲੈਦਰ, ਜੈੱਮਸ ਐਂਡ ਜਿਊਲਰੀ, ਆਟੋ ਕੰਪੋਨੈਂਟ, ਕੈਮੀਕਲ, ਫਾਰਮਾ, ਸੀ-ਫੂਡ ਅਤੇ ਇਲੈਕਟ੍ਰਾਨਿਕਸ ਵਰਗੇ ਕਈ ਅਹਿਮ ਸੈਕਟਰਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਭਾਰਤ ਦੀ ਬਰਾਮਦ ਤੇ ਨਿਵੇਸ਼ ਮਾਹੌਲ ’ਚ ਨਵੀਂ ਊਰਜਾ ਆਵੇਗੀ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਮੌਕਾ
ਸੀ. ਟੀ. ਆਈ. ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਮੁਤਾਬਕ ਇਸ ਫੈਸਲੇ ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵੀ ਭਾਰਤੀ ਬਾਜ਼ਾਰ ’ਚ ਦੁਬਾਰਾ ਰੁਚੀ ਵਿਖਾਈ ਦੇ ਰਹੀ ਹੈ, ਜੋ ਲੰਬੇ ਸਮੇਂ ਬਾਅਦ ਹਾਂ-ਪੱਖੀ ਸੰਕੇਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 50 ਫੀਸਦੀ ਟੈਰਿਫ ਕਾਰਨ ਭਾਰਤੀ ਉਤਪਾਦ ਅਮਰੀਕਾ ’ਚ ਲੱਗਭਗ 35 ਫੀਸਦੀ ਤੱਕ ਮਹਿੰਗੇ ਹੋ ਗਏ ਸਨ, ਜਿਸ ਨਾਲ ਖਰੀਦਦਾਰ ਦੂਜੇ ਦੇਸ਼ਾਂ ਵੱਲ ਰੁਖ ਕਰਨ ਲੱਗੇ ਸਨ ਅਤੇ 48 ਅਰਬ ਡਾਲਰ ਤੋਂ ਵੱਧ ਦੀ ਬਰਾਮਦ ਪ੍ਰਭਾਵਿਤ ਹੋਈ ਸੀ, ਜਿਸ ਨੂੰ ਹੁਣ ਬੂਸਟ ਮਿਲੇਗਾ। ਨਾਲ ਹੀ ਲੱਗਭਗ 10 ਲੱਖ ਲੋਕਾਂ ਦੇ ਰੋਜ਼ਗਾਰ ’ਤੇ ਸੰਕਟ ਖੜ੍ਹਾ ਹੋ ਗਿਆ ਸੀ।
ਇਹ ਵੀ ਪੜ੍ਹੋ : 1980 ਤੋਂ ਬਾਅਦ ਪਹਿਲਾ ਝਟਕਾ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅਚਾਨਕ ਆਈ ਵੱਡੀ ਗਿਰਾਵਟ, ਜਾਣੋ ਕਾਰਨ
ਬਰਾਮਦ ’ਚ ਤੇਜ਼ੀ
ਸੀ. ਟੀ. ਆਈ. ਅਨੁਸਾਰ ਭਾਰਤ ਅਮਰੀਕਾ ਨੂੰ ਵੱਡੀ ਮਾਤਰਾ ’ਚ ਫਾਰਮਾਸਿਊਟੀਕਲਜ਼, ਕੱਪੜੇ ਅਤੇ ਪਹਿਰਾਵੇ, ਰਤਨ ਤੇ ਜਿਊਲਰੀ, ਆਟੋ ਕੰਪੋਨੈਂਟ, ਕੈਮੀਕਲ, ਸੀ-ਫੂਡ ਅਤੇ ਇੰਜੀਨੀਅਰਿੰਗ ਗੁਡਸ ਦੀ ਬਰਾਮਦ ਕਰਦਾ ਹੈ, ਜਦੋਂ ਕਿ ਅਮਰੀਕਾ ਤੋਂ ਭਾਰਤ ’ਚ ਮਿਨਰਲਸ, ਮਹਿੰਗੇ ਰਤਨ-ਗਹਿਣੇ, ਮਸ਼ੀਨਰੀ, ਹਵਾਈ ਜਹਾਜ਼ ਦੇ ਉਪਕਰਣ, ਇਲੈਕਟ੍ਰੀਕਲ-ਆਪਟੀਕਲ ਸਾਮਾਨ ਅਤੇ ਕੈਮੀਕਲਜ਼ ਦੀ ਦਰਾਮਦ ਹੁੰਦੀ ਹੈ। ਸੀ. ਟੀ. ਆਈ. ਦਾ ਮੰਨਣਾ ਹੈ ਕਿ ਟੈਰਿਫ ਕਟੌਤੀ ਨਾਲ ਭਾਰਤ-ਅਮਰੀਕਾ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਹੋਣਗੇ, ਬਰਾਮਦ ਨੂੰ ਰਫਤਾਰ ਮਿਲੇਗੀ, ਰੋਜ਼ਗਾਰ ਦੇ ਨਵੇਂ ਮੌਕੇ ਬਣਨਗੇ ਅਤੇ ਅਰਥਵਿਵਸਥਾ ਨੂੰ ਵੱਡਾ ਸਹਾਰਾ ਮਿਲੇਗਾ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੂੰ ਲੈ ਕੇ ਕੈਨੇਡਾ ਬੈਂਕ ਦਾ ਹੈਰਾਨ ਕਰਦਾ ਦਾਅਵਾ
ਇਹ ਵੀ ਪੜ੍ਹੋ : ਕਾਰੋਬਾਰੀਆਂ ਲਈ ਖ਼ੁਸ਼ਖ਼ਬਰੀ, ਬਿਨਾਂ ਕਿਸੇ ਗਾਰੰਟੀ ਤੇ ਘੱਟ ਵਿਆਜ 'ਤੇ ਮਿਲੇਗਾ 2 ਕਰੋੜ ਤੱਕ ਦਾ ਲੋਨ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
