ਧੀ ਦੇ ਵਿਆਹ ਦੀਆਂ ਰਸਮਾਂ ਨਿਭਾਉਂਦਿਆਂ ਪਿਓ ਨਾਲ ਵਾਪਰੀ ਅਣਹੋਣੀ! ਮਾਤਮ 'ਚ ਬਦਲੀਆਂ ਖ਼ੁਸ਼ੀਆਂ
Saturday, Feb 22, 2025 - 05:39 PM (IST)

ਤੇਲੰਗਾਨਾ- ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਗਮ 'ਚ ਬਦਲ ਗਈਆਂ, ਜਦੋਂ ਧੀ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਪਿਤਾ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਪਿਤਾ ਦੀ ਮੌਤ ਹੋ ਗਈ। ਵਿਆਹ ਵਾਲੇ ਘਰ ਖੁਸ਼ੀਆਂ ਦੀ ਥਾਂ ਮਾਤਮ ਛਾ ਗਿਆ। ਇਹ ਖ਼ਬਰ ਜਿਵੇਂ ਹੀ ਹੋਰ ਰਿਸ਼ਤੇਦਾਰਾਂ ਨੂੰ ਮਿਲੀ, ਉਹ ਵੀ ਗਮਗੀਨ ਹੋ ਗਏ। ਇਹ ਮਾਮਲਾ ਤੇਲੰਗਾਨਾ ਦੇ ਕਾਮਾਰੈੱਡੀ ਜ਼ਿਲ੍ਹੇ ਦੇ ਬਿਕਾਨੂਰ ਦਾ ਹੈ।
ਇਹ ਵੀ ਪੜ੍ਹੋ- ਘਰੋਂ ਭੱਜੀ ਕੁੜੀ; ਚਾਚੇ ਨਾਲ ਸੀ ਅਫੇਅਰ, ਜਦੋਂ ਘਰਦਿਆਂ ਨੂੰ ਮਿਲੀ ਤਾਂ ਵੇਖ ਉੱਡ ਗਏ ਹੋਸ਼
ਜਾਣਕਾਰੀ ਮੁਤਾਬਕ ਬਿਕਾਨੂਰ ਦੇ ਰਾਮੇਸ਼ਵਰਪੱਲੀ ਪਿੰਡ ਦੇ ਵਸਨੀਕ ਬਾਲਚੰਦਰਮ ਨੇ ਆਪਣੀ ਧੀ ਦਾ ਵਿਆਹ ਬਿਕਾਨੂਰ ਵਿਚ ਹੀ ਇਕ ਮੈਰਿਜ ਹਾਲ 'ਚ ਆਯੋਜਿਤ ਕੀਤਾ ਸੀ। ਵਿਆਹ ਦੀਆਂ ਰਸਮਾਂ ਦੌਰਾਨ ਪਿਤਾ ਨੇ ਆਪਣੀ ਧੀ ਦੇ ਪੈਰ ਧੋਤੇ। ਕੁਝ ਹੀ ਦੇਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਪਿਤਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- CM ਦੀ ਕਿੰਨੀ ਹੋਵੇਗੀ ਤਨਖ਼ਾਹ, ਜਾਣੋ ਕੀ-ਕੀ ਮਿਲਣਗੀਆਂ ਸਹੂਲਤਾਂ
ਹਾਲਾਂਕਿ ਮੈਰਿਜ ਹਾਲ ਵਿਚ ਮੌਜੂਦ ਪਰਿਵਾਰ ਵਾਲਿਆਂ ਅਤੇ ਹੋਰ ਲੋਕਾਂ ਨੇ ਬਾਲਚੰਦਰਮ ਨੂੰ ਤੁਰੰਤ ਕਾਮਾਰੈੱਡੀ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਉੱਥੇ ਪਹੁੰਚਣ 'ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਦੁਖਦ ਘਟਨਾ ਨੇ ਵਿਆਹ ਦੇ ਜਸ਼ਨ ਦੌਰਾਨ ਮਾਤਮ ਪਸਰ ਗਿਆ, ਜਿਸ ਕਾਰਨ ਪਰਿਵਾਰ ਡੂੰਘੇ ਸਦਮੇ ਵਿਚ ਹੈ।
ਇਹ ਵੀ ਪੜ੍ਹੋ- CM ਨੂੰ ਮਿਲੀ ਜਾਣ ਤੋਂ ਮਾਰਨ ਦੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8