ਪੇਟ ਪਾਲਣ ਵਾਲੀ ਮਾਂ ਨੂੰ ਕਬਰਸਤਾਨ ਛੱਡ ਗਈ ਬੇਟੀ
Thursday, Dec 14, 2017 - 05:58 PM (IST)
ਕੋਇੰਬਟੂਰ— ਇੱਥੇ ਇਕ ਬਜ਼ੁਰਗ ਔਰਤ ਕਬਰਸਤਾਨ 'ਚ ਹਫਤੇ ਭਰ ਤੋਂ ਆਪਣੀ ਬੇਟੀ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਉਸ ਦੀ ਬੇਟੀ ਨੇ ਉਸ ਨੂੰ ਕਬਰਸਤਾਨ 'ਚ ਛੱਡ ਦਿੱਤਾ ਸੀ ਅਤੇ ਉਸ ਦੇ ਬਾਅਦ ਤੋਂ ਉਹ ਵਾਪਸ ਨਹੀਂ ਆਈ। ਔਰਤ ਦਾ ਨਾਂ ਐੱਨ.ਕਰੂਪਾਈਏ ਹੈ ਅਤੇ ਉਸ ਦੀ ਬੇਟੀ ਰਮਾਥਲ ਨੇ ਉਸ ਨੂੰ ਛੱਡ ਦਿੱਤਾ ਹੈ। ਇਸ ਔਰਤ ਦੀ ਬੇਟੀ ਨੇ ਕਿਹਾ ਕਿ ਉਹ ਉਸ ਲਈ ਚਾਹ ਲੈਣ ਜਾ ਰਹੀ ਹੈ। ਚਾਹ ਲਿਆਉਣ ਤੋਂ ਬਾਅਦ ਉਹ ਵਾਪਸ ਆਏਗੀ।
ਔਰਤ ਨੂੰ ਸਿਰਫ ਆਪਣੇ ਬੱਚਿਆਂ ਦੇ ਨਾਂ ਯਾਦ ਹਨ। ਉਹ ਕਿੱਥੇ ਰਹਿੰਦੀ ਹੈ, ਇਸ ਬਾਰੇ ਉਸ ਨੂੰ ਕੁਝ ਯਾਦ ਨਹੀਂ ਹੈ। ਇਹ ਔਰਤ ਪਤੀ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਦਾ ਪੇਟ ਪਾਲਣ ਦੀ ਖਾਤਰ ਦਿਹਾੜੀ ਮਜ਼ਦੂਰੀ ਕਰਨ ਲੱਗੀ। ਬੇਟੀ ਨੇ ਮਾਂ ਨੂੰ ਆਪਣੇ ਨਾਲ ਛੜੀ ਲਿਜਾਉਣ ਦੀ ਯਾਦ ਦਿਵਾਈ ਸੀ, ਜਿਸ ਦੇ ਬਿਨਾਂ ਉਹ ਤੁਰ ਨਹੀਂ ਸਕਦੀ। ਹਿਪ ਸਰਜਰੀ ਦੇ ਬਾਅਦ ਤੋਂ ਇਹ ਸਟਿਕ ਹੀ ਉਸ ਦਾ ਸਹਾਰਾ ਸੀ। ਤੁਰਨ 'ਚ ਅਸਮਰੱਥ ਬਜ਼ੁਰਗ ਔਰਤ ਇਕ ਹਫਤੇ ਤੱਕ ਇਕ ਹੀ ਜਗ੍ਹਾ 'ਤੇ ਬੈਠੀ ਰਹੀ।
ਕਬਰਸਤਾਨ ਦੇ ਨਾਲ ਸਥਿਤ ਇਕ ਪਿੰਡ ਦੀ ਰਹਿਣ ਵਾਲੀ ਰੂਕਮਣੀ ਕਰੂਪਾਈਏ ਨੂੰ ਭੋਜਨ ਉਪਲੱਬਧ ਕਰਵਾ ਰਹੀ ਹੈ। ਹਾਲਾਂਕਿ ਇਸ ਔਰਤ ਦਾ ਬੇਟਾ ਕਨਕਰਾਜ ਹਮੇਸ਼ਾ ਆਪਣੀ ਮਾਂ ਨੂੰ ਮਿਲਣ ਆਉਂਦਾ ਹੈ ਪਰ ਉਹ ਵੀ ਆਪਣੀ ਮਾਂ ਨੂੰ ਘਰ ਨਹੀਂ ਲੈ ਕੇ ਗਿਆ। ਇਹ ਔਰਤ ਹੁਣ ਵੀ ਆਪਣੀ ਬੇਟੀ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਉਸ ਨੇ ਰਾਹਗੀਰਾਂ ਤੋਂ ਆਪਣੀ ਬੇਟੀ ਬਾਰੇ ਜਾਣਨਾ ਚਾਹਿਆ ਪਰ ਸਾਰਿਆਂ ਨੇ ਸੁਣ ਕੇ ਵੀ ਅਣਸੁਣਾ ਕਰ ਦਿੱਤਾ।
