ਨੂੰਹ ਨੇ ਸੱਸ ਦਾ ਕੀਤਾ ਕਤਲ, ਪਤੀ ਦੀ ਮਦਦ ਨਾਲ ਲਾਸ਼ ਟਿਕਾਣੇ ਲਗਾਉਣ ਦੀ ਕੋਸ਼ਿਸ਼

Monday, May 24, 2021 - 04:12 PM (IST)

ਨੂੰਹ ਨੇ ਸੱਸ ਦਾ ਕੀਤਾ ਕਤਲ, ਪਤੀ ਦੀ ਮਦਦ ਨਾਲ ਲਾਸ਼ ਟਿਕਾਣੇ ਲਗਾਉਣ ਦੀ ਕੋਸ਼ਿਸ਼

ਪੁਣੇ- ਪੁਣੇ 'ਚ 22 ਸਾਲਾ ਇਕ ਸੱਸ ਨੇ ਬਲਾਊਜ ਨਾਲ ਗਲ਼ਾ ਘੁੱਟ ਕੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਅਤੇ ਬਾਅਦ 'ਚ ਪਤੀ ਦੀ ਮਦਦ ਨਾਲ ਇਕ ਬੋਰੇ 'ਚ ਲਾਸ਼ ਨੂੰ ਰੱਖ ਕੇ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਤਾਲੇਗਾਂਵ ਦਭਾੜੇ 'ਚ ਇਕ ਹਾਊਸਿੰਗ ਸੋਸਾਇਟੀ 'ਚ 21 ਮਈ ਨੂੰ ਹੋਈ ਅਤੇ ਇਸ ਦਾ ਪਤਾ ਉਸ ਸਮੇਂ ਲੱਗਾ, ਜਦੋਂ ਕੁਝ ਗੁਆਂਢੀਆਂ ਨੇ ਜੋੜੇ ਨੂੰ ਬੋਰੇ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ। 

ਤਾਲੇਗਾਂਵ ਦਭਾੜੇ ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਭਾਸਕਰ ਜਾਧਵ ਨੇ ਦੱਸਿਆ,''22 ਸਾਲਾ ਪੂਜਾ ਸ਼ਿੰਦੇ ਅਤੇ 29 ਸਾਲਾ ਮਿਲਿੰਦ ਸ਼ਿੰਦੇ ਨੂੰ ਕਤਲ ਕਰਨ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ। ਪੀੜਤਾ ਦੀ ਪਛਾਣ ਬੇਬੀ ਸ਼ਿੰਦੇ ਦੇ ਰੂਪ 'ਚ ਹੋਈ ਹੈ। 21 ਮਈ ਨੂੰ ਪੂਜਾ ਅਤੇ ਪੀੜਤਾ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਉਸ ਸਮੇਂ ਇਹ ਦੋਵੇਂ ਘਰ 'ਚ ਇਕੱਲੀਆਂ ਸਨ। ਜਨਾਨੀ ਨੇ ਬੇਬੀ ਦਾ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਬੋਰੇ 'ਚ ਭਰ ਕੇ ਉਸ ਨੂੰ ਬਾਲਕਨੀ 'ਚ ਰੱਖ ਦਿੱਤਾ।'' ਉਨ੍ਹਾਂ ਦੱਸਿਆ ਕਿ ਜਦੋਂ ਬੋਰੇ ਤੋਂ ਬੱਦਬੂ ਆਉਣ ਲੱਗੀ ਅਤੇ ਗੁਆਂਢੀ ਸ਼ੱਕ ਕਰਨ ਲੱਗੇ ਤਾਂ ਪੂਜਾ ਅਤੇ ਮਿਲਿੰਦ ਨੇ ਨੇੜੇ ਦੀ ਝਾੜੀ 'ਚ ਲਾਸ਼ ਨੂੰ 23 ਮਈ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਗੁਆਂਢੀਆਂ ਨੇ ਪੁਲਸ ਨੂੰ ਫ਼ੋਨ ਕਰ ਦਿੱਤਾ। ਪੁਲਸ ਨੂੰ ਇਸ ਘਟਨਾ ਨਾਲ ਜੁੜੇ ਸੀ.ਸੀ.ਟੀ.ਵੀ. ਫੁਟੇਜ ਮਿਲੇ ਹਨ, ਜਿਸ 'ਚ ਇਹ ਦੋਵੇਂ ਬੋਰੇ ਤੋਂ ਛੁਟਕਾਰਾ ਪਾਉਂਦੇ ਹੋਏ ਦਿੱਸ ਰਹੇ ਹਨ। ਅੱਗੇ ਦੀ ਜਾਂਚ ਜਾਰੀ ਹੈ।


author

DIsha

Content Editor

Related News