ਲੋਕ ਸਭਾ ਚੋਣਾਂ ਕਾਰਨ ਕਈ ਇਮਤਿਹਾਨਾਂ ਦੀਆਂ ਤਾਰੀਖ਼ਾਂ ਬਦਲੀਆਂ, ਵਿਦਿਆਰਥੀ ਪਰੇਸ਼ਾਨ
Thursday, Mar 21, 2024 - 11:10 AM (IST)
ਨਵੀਂ ਦਿੱਲੀ- ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਭ ਤੋਂ ਪਹਿਲਾਂ ਸਿਵਲ ਸੇਵਾਵਾਂ ਦੀ ਮੁਢਲੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਸੀ। ਇਸ ਤੋਂ ਬਾਅਦ CA ਇੰਟਰਮੀਡੀਏਟ ਅਤੇ ਫਾਈਨਲ ਪ੍ਰੀਖਿਆ ਅਤੇ ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ (MPPSC) ਦੀ ਸੂਬਾ ਸੇਵਾ ਮੁਢਲੀ ਪ੍ਰੀਖਿਆ ਅਤੇ ਸੂਬਾ ਵਣ ਸੇਵਾ ਪ੍ਰੀਖਿਆ ਦੀਆਂ ਤਾਰੀਖ਼ਾਂ ਵਿਚ ਬਦਲਾਅ ਕੀਤੇ ਗਏ ਹਨ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ CA ਦੇ ਪ੍ਰੀਖਿਆ ਪ੍ਰੋਗਰਾਮ 'ਚ ਤਬਦੀਲੀ, ਜਾਣੋ ਸ਼ੈਡਿਊਲ
NEET ਗ੍ਰੈਜੂਏਸ਼ਨ ਦੀ ਤਾਰੀਖ਼ ਵਿਚ ਬਦਲਾਅ ਕੀਤਾ ਗਿਆ ਹੈ। NEET PG ਪ੍ਰੀਖਿਆ 7 ਜੁਲਾਈ ਤੋਂ ਬਦਲ ਕੇ 23 ਜੂਨ ਕਰ ਦਿੱਤੀ ਹੈ, ਨਤੀਜੇ 15 ਜੁਲਾਈ ਨੂੰ ਐਲਾਨ ਕੀਤੇ ਜਾਣਗੇ। ਇਮਤਿਹਾਨ ਦੇ ਸ਼ੈਡਿਊਲ 'ਚ ਬਦਲਾਅ ਕਾਰਨ ਉਮੀਦਵਾਰ ਅਤੇ ਮਾਪੇ ਪਰੇਸ਼ਾਨ ਹਨ। ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ ਸ਼ੁਰੂ ਹੋ ਕੇ 1 ਜੂਨ ਤੱਕ ਚੱਲਣਗੀਆਂ। ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।
ਇਹ ਵੀ ਪੜ੍ਹੋ- ਸਾਲ 1951 ਤੋਂ ਲੈ ਕੇ ਹੁਣ ਤੱਕ 71 ਹਜ਼ਾਰ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ, ਜਾਣੋ ਕਿੱਥੇ ਹੁੰਦਾ ਹੈ ਰਾਸ਼ੀ ਦਾ ਇਸਤੇਮਾਲ
ਉਮੀਦਵਾਰਾਂ ਦਾ ਕਹਿਣਾ ਹੈ ਕਿ UPSC ਸਮੇਤ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਦਾ ਸਮਾਂ ਬਹੁਤ ਪਹਿਲਾਂ ਜਾਰੀ ਕੀਤਾ ਜਾਂਦਾ ਹੈ। ਅਜਿਹੇ ਵਿਚ ਇਮਤਿਹਾਨਾਂ ਦੀਆਂ ਤਰੀਕਾਂ ਅਤੇ ਵੋਟਾਂ ਦੀਆਂ ਤਰੀਕਾਂ ਦਾ ਆਪਸੀ ਟਕਰਾਅ ਇਹ ਦਰਸਾਉਂਦਾ ਹੈ ਕਿ ਚੋਣ ਪ੍ਰੋਗਰਾਮ ਬਣਾਉਂਦੇ ਸਮੇਂ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ। ਇਕ ਉਮੀਦਵਾਰ ਰਿਸ਼ੀ ਨੇ ਦੱਸਿਆ ਕਿ ਉਹ ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਹੁਣ ਇਮਤਿਹਾਨ ਦੀ ਤਾਰੀਖ ਬਦਲ ਦਿੱਤੀ ਗਈ ਹੈ, ਇਸ ਨਾਲ ਸਾਡੀ ਤਿਆਰੀ ਵਿਚ ਰੁਕਾਵਟ ਆ ਰਹੀ ਹੈ।
ਇਹ ਵੀ ਪੜ੍ਹੋ- ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨੋਟੀਫ਼ਿਕੇਸ਼ਨ ਕੀਤੀ ਜਾਰੀ
UPSC ਨੇ ਮੰਗਲਵਾਰ ਨੂੰ ਕਿਹਾ ਸੀ ਕਿ ਆਮ ਚੋਣਾਂ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਕਮਿਸ਼ਨ ਨੇ ਸਿਵਲ ਸੇਵਾਵਾਂ ਪ੍ਰੀਖਿਆ-2024 ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ, ਜੋ 26 ਮਈ ਦੀ ਬਜਾਏ 16 ਜੂਨ ਨੂੰ ਹੋਵੇਗੀ। ਇਹ ਪ੍ਰੀਖਿਆ ਭਾਰਤੀ ਜੰਗਲਾਤ ਸੇਵਾ ਪ੍ਰੀਖਿਆ, 2024 ਲਈ 'ਸਕ੍ਰੀਨਿੰਗ ਟੈਸਟ' ਵਜੋਂ ਵੀ ਕੰਮ ਕਰਦੀ ਹੈ। ਇੰਡੀਅਨ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ICAI) ਨੇ CA ਇੰਟਰਮੀਡੀਏਟ ਅਤੇ ਫਾਈਨਲ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਸੋਧਿਆ ਹੈ। MPPSC ਨੇ ਰਾਜ ਸੇਵਾ ਮੁਢਲੀ ਪ੍ਰੀਖਿਆ 2024 ਅਤੇ ਰਾਜ ਜੰਗਲਾਤ ਸੇਵਾ ਪ੍ਰੀਖਿਆ 2024 ਨੂੰ ਵਧਾ ਦਿੱਤਾ ਹੈ। ਹੁਣ ਇਹ ਪ੍ਰੀਖਿਆਵਾਂ 28 ਅਪ੍ਰੈਲ ਦੀ ਬਜਾਏ 23 ਜੂਨ ਨੂੰ ਹੋਣਗੀਆਂ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: BJP ਨੇ ਚੋਣ ਮੈਦਾਨ 'ਚ ਉਤਾਰੇ 6 ਸਾਬਕਾ ਮੁੱਖ ਮੰਤਰੀ, ਖੱਟੜ ਸਣੇ ਇਹ ਆਗੂ ਲੜਨਗੇ ਚੋਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e