ਨਵੰਬਰ ''ਚ ਤੈਅ ਹੋਵੇਗੀ ਰਾਮ ਮੰਦਰ ਦੀ ਉਸਾਰੀ ਦੀ ਮਿਤੀ : ਸਾਕਸ਼ੀ ਮਹਾਰਾਜ

Monday, Jun 26, 2017 - 09:12 PM (IST)

ਉਂਨਾਵ— ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਹੈ ਕਿ ਕਰਨਾਟਕ ਦੇ ਉਡੁਪੀ 'ਚ ਨਵੰਬਰ 'ਚ ਹੋਣ ਵਾਲੀ ਧਰਮ ਸੰਸਦ 'ਚ ਅਯੁੱਧਿਆ ਰਾਮ ਮੰਦਰ ਦੀ ਉਸਾਰੀ ਦੀ ਮਿਤੀ ਤੈਅ ਕੀਤੀ ਜਾਵੇਗੀ। ਮਹਾਰਾਜ ਨੇ ਐਤਵਾਰ ਨੂੰ ਕਿਹਾ ਕਿ ਨਵੰਬਰ ਮਹੀਨੇ 'ਚ ਕਰਨਾਟਕ ਦੇ ਉਡੁਪੀ 'ਚ ਸਾਧੂ ਸੰਤਾਂ ਦੀ ਧਰਮ ਸੰਸਦ 'ਚ ਮੰਦਰ ਦੀ ਉਸਾਰੀ ਦੀ ਮਿਤੀ ਤੈਅ ਹੋਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੰਦਰ ਉਸਾਰੀ ਨੂੰ ਲੈ ਕੇ ਇਹ ਅੰਤਿਮ ਫੈਸਲਾ ਹੋਵੇਗਾ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ। 
ਮਹਾਰਾਜ ਨੇ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਉਹ ਕਰਨਾਟਕ ਹੋ ਕੇ ਆਏ ਹਨ। ਜਿੱਥੇ ਜਗਤਗੁਰੂ ਮਧੁਰਾਚਾਰਿਆ ਵਿਸ਼ੇਸ਼ ਕੀਰਤੀ ਜੀ ਮਹਾਰਾਜ ਦੇ ਨਾਲ ਇਸ ਮੁੱਦੇ 'ਤੇ ਚਰਚਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੰਦਰ ਦੀ ਉਸਾਰੀ ਕਿਸੇ ਵੀ ਸੂਰਤ 'ਚ ਹੋ ਕੇ ਹੀ ਰਹੇਗਾ। ਇਸ ਦੀ ਤਿਆਰੀ ਆਰੰਭ ਦਿੱਤੀ ਗਈ ਹੈ। ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ 'ਚ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦੀ ਉਮੀਦਵਾਰੀ ਨੂੰ ਹਮਆਇਤ ਦੇਣ ਦੇ ਫੈਸਲਾ ਦੀ ਸ਼ਲਾਘਾ ਕੀਤੀ ਹੈ।


Related News