ਦਾਰੁਲ ਉਲੂਮ ਨੇ ਆਪਣੇ ਵਿਦਿਆਰਥੀਆਂ ’ਤੇ ਅੰਗਰੇਜ਼ੀ ਸਿੱਖਣ ਦੀ ਲਾਈ ਪਾਬੰਦੀ
Thursday, Jun 15, 2023 - 02:33 PM (IST)
ਦੇਵਬੰਦ (ਸੇਠੀ) - ਇਸਲਾਮਿਕ ਸਿੱਖਿਆ ਦੇ ਵਿਸ਼ਵ ਪ੍ਰਸਿੱਧ ਕੇਂਦਰ ਦਾਰੁਲ ਉਲੂਮ ਦੇਵਬੰਦ ਨੇ ਆਪਣੇ ਵਿਦਿਆਰਥੀਆਂ ਲਈ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਤਹਿਤ ਵਿਦਿਆਰਥੀਆਂ ਨੂੰ ਦਾਰੁਲ ਉਲੂਮ ’ਚ ਸਿੱਖਿਆ ਹਾਸਲ ਕਰਦੇ ਹੋਏ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਦੀ ਸਿੱਖਿਆ ਤੋਂ ਦੂਰ ਰਹਿਣਾ ਹੋਵੇਗਾ, ਨਹੀਂ ਤਾਂ ਅਜਿਹੇ ਵਿਦਿਆਰਥੀਆਂ ਨੂੰ ਸੰਸਥਾ ’ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇਗਾ।
ਵਿਦਿਆਰਥੀਆਂ ਲਈ ਇਹ ਨਵਾਂ ਹੁਕਮ ਜਾਰੀ ਕਰਦੇ ਹੋਏ ਦਾਰੁਲ ਉਲੂਮ ਦੇ ਸਿੱਖਿਆ ਵਿਭਾਗ ਦੇ ਇੰਚਾਰਜ ਮੌਲਾਨਾ ਹੁਸੈਨ ਹਰਿਦੁਆਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਦਾਰੁਲ ਉਲੂਮ 'ਚ ਪੜ੍ਹਾਈ ਦੌਰਾਨ ਅੰਗਰੇਜ਼ੀ ਆਦਿ ਵਰਗੀ ਹੋਰ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇ ਕੋਈ ਵਿਦਿਆਰਥੀ ਇਸ ਵਿੱਚ ਸ਼ਾਮਲ ਪਾਇਆ ਗਿਆ ਜਾਂ ਉਸ ਦੀ ਸ਼ਮੂਲੀਅਤ ਗੁਪਤ ਤਰੀਕੇ ਨਾਲ ਸਾਹਮਣੇ ਆਈ ਤਾਂ ਉਸ ਨੂੰ ਕੱਢ ਦਿੱਤਾ ਜਾਵੇਗਾ।