ਮਸੀਤਾਂ ''ਚ ਸੈਨੇਟਾਈਜ਼ਰ ਦੇ ਇਸਤੇਮਾਲ ਖਿਲਾਫ ਫਤਵਾ, ਸਾਬਣ ਵਰਤਣ ਦੀ ਸਲਾਹ

Thursday, Jun 11, 2020 - 09:11 PM (IST)

ਮਸੀਤਾਂ ''ਚ ਸੈਨੇਟਾਈਜ਼ਰ ਦੇ ਇਸਤੇਮਾਲ ਖਿਲਾਫ ਫਤਵਾ, ਸਾਬਣ ਵਰਤਣ ਦੀ ਸਲਾਹ

ਲਖਨਊ - ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਦਰਗਾਹ ਆਲਾ ਹਜ਼ਰਤ ਦੇ ਮੌਲਾਨਾ ਨੇ ਮਸੀਤਾਂ 'ਚ ਸੈਨੇਟਾਈਜ਼ਰ ਦੇ ਇਸਤੇਮਾਲ ਖਿਲਾਫ ਫਤਵਾ ਜਾਰੀ ਕੀਤਾ ਹੈ। ਮੌਲਾਨਾ ਦੀ ਦਲੀਲ ਹੈ ਕਿ ਸੈਨੇਟਾਈਜ਼ਰ 'ਚ ਐਲਕੋਹਲ ਹੁੰਦਾ ਹੈ ਅਤੇ ਇਸਲਾਮ 'ਚ ਸ਼ਰਾਬ ਦੇ ਇਸਤੇਮਾਲ ਦੀ ਇਜਾਜ਼ਤ ਨਹੀਂ ਹੈ।

ਦਰਗਾਹ ਆਲਾ ਹਜ਼ਰਤ ਵਲੋਂ ਜਾਰੀ ਹੋਏ ਪ੍ਰੈਸ ਨੋਟ 'ਚ ਦੱਸਿਆ ਗਿਆ ਹੈ ਕਿ ਐਲਕੋਹਲ ਨਾਲ ਬਣੇ ਸੈਨੇਟਾਈਜ਼ਰ ਦਾ ਇਸਤੇਮਾਲ ਮੁਸਲਮਾਨਾਂ ਲਈ ਹਰਾਮ ਹੈ ਅਤੇ ਉਸ ਨਾਲ ਮਸੀਤਾਂ ਨੂੰ ਸੈਨੇਟਾਇਜ਼ ਕਰਣ ਦਾ ਮਤਲਬ ਪੂਰੀ ਮਸੀਤ ਨੂੰ ਨਾਪਾਕ ਕਰਨਾ ਹੈ ਅਤੇ ਨਾਪਾਕ ਜਗ੍ਹਾ 'ਤੇ ਨਮਾਜ਼ ਨਹੀਂ ਹੋ ਸਕਦੀ। ਇਸ ਦੀ ਜਗ੍ਹਾ ਸਾਬਣ ਦਾ ਇਸਤੇਮਾਲ ਕਰਣ ਦੀ ਸਲਾਹ ਦਿੱਤੀ ਗਈ ਹੈ।

ਇਸ ਫਤਵੇ 'ਤੇ ਆਲ ਇੰਡੀਆ ਤੰਜੀਮ ਉਲਮਾ-ਏ-ਇਸਲਾਮ ਦੇ ਜਨਰਲ ਸਕੱਤਰ ਮੌਲਾਨਾ ਸ਼ਾਹਬੁਦੀਨ ਰਜਵੀ ਨੇ ਕਿਹਾ ਕਿ ਮਸੀਤਾਂ ਦੀ ਸਾਫ਼-ਸਫਾਈ ਬਹੁਤ ਜ਼ਰੂਰੀ ਹੈ। ਸਰਕਾਰ ਨੇ ਵੀ ਸਾਫ਼-ਸਫਾਈ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤਾ ਹੈ। ਇਸ 'ਚ ਐਲਕੋਹਲ ਬੇਸਡ ਸੈਨੇਟਾਈਜ਼ਰ ਨਾਲ ਮਸੀਤਾਂ ਨੂੰ ਸਾਫ਼ ਕਰਣ ਦੀ ਗੱਲ ਕਹੀ ਗਈ ਹੈ।

ਮੌਲਾਨਾ ਸ਼ਾਹਬੁਦੀਨ ਰਜਵੀ ਨੇ ਕਿਹਾ ਕਿ ਹਾਲਾਂਕਿ ਐਲਕੋਹਲ ਦਾ ਇਸਤੇਮਾਲ ਸਹੀ ਨਹੀਂ ਹੈ, ਇਸ ਲਈ ਫਤਵਾ ਜਾਰੀ ਕੀਤਾ ਗਿਆ ਜਿਸ 'ਚ ਕਿਹਾ ਗਿਆ ਹੈ ਕਿ ਐਲਕੋਹਲ ਤੋਂ ਇਲਾਵਾ ਵੀ ਕਈ ਚੀਜਾਂ ਹਨ, ਜਿਸ ਦੇ ਨਾਲ ਸਾਫ਼-ਸਫਾਈ ਕੀਤੀ ਜਾ ਰਹੀ ਹੈ। ਨਾਲ ਹੀ ਨਮਾਜੀਆਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਘਰ ਤੋਂ ਨਿਕਲਣ ਤਾਂ ਮਾਸਕ ਲਗਾ ਕੇ ਨਿਕਲਣ। ਮਸੀਤ 'ਚ ਨਮਾਜ਼ ਲਈ ਖੁਦ ਆਪਣੀ ਚਟਾਈ ਲੈ ਕੇ ਜਾਣ। 

ਲੋਕਾਂ ਦੀ ਜਾਨ ਬਚਾਉਣ ਅਤੇ ਕੋਰੋਨਾ ਵਰਗੀ ਜਾਨਲੇਵਾ ਬਿਮਾਰੀ ਦੇ ਵਾਇਰਸ ਨੂੰ ਮਾਰਨ ਲਈ ਵਿਗਿਆਨੀ ਅਤੇ ਡਾਕਟਰਾਂ ਨੇ 70 ਫੀਸਦੀ ਐਲਕੋਹਲ ਨਾਲ ਬਣੇ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਣ ਦੀ ਸਲਾਹ ਲੋਕਾਂ ਨੂੰ ਦਿੱਤੀ ਹੈ ਪਰ ਮੌਲਾਨਾ ਇਸ ਨੂੰ ਧਰਮ ਦੇ ਖਿਲਾਫ ਮੰਨ ਰਹੇ ਹਨ।


author

Inder Prajapati

Content Editor

Related News