ਡੇਨੀਅਲ ਸਮਿਥ ਭਾਰਤ ’ਚ ਅਮਰੀਕਾ ਦੇ ਅੰਤਰਿਮ ਰਾਜਦੂਤ ਨਿਯੁਕਤ
Sunday, May 02, 2021 - 03:57 AM (IST)
ਵਾਸ਼ਿੰਗਟਨ/ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਭਾਰਤ ਵਿਚ ਕੋਵਿਡ-19 ਇਨਫੈਕਸ਼ਨ ਕਾਰਨ ਪੈਦਾ ਹੋਏ ਮਨੁੱਖੀ ਸੰਕਟ ਵਿਚਕਾਰ ਆਪਣੇ ਅੰਤਰਿਮ ਰਾਜਦੂਤ ਦੇ ਤੌਰ ’ਤੇ ਡੇਨੀਅਲ ਸਮਿਥ ਨੂੰ ਭਾਰਤ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਜੋ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਵਧਾਇਆ ਜਾ ਸਕੇ।
ਇਹ ਵੀ ਪੜ੍ਹੋ- ਵੈਕਸੀਨ ਨੂੰ ਲੈ ਕੇ ਅਦਾਰ ਪੂਨਾਵਾਲਾ ਨੂੰ ਮਿਲ ਰਹੀਆਂ ਪਾਵਰਫੁੱਲ ਲੋਕਾਂ ਵਲੋਂ ਧਮਕੀਆਂ
ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਹੁਣੇ ਜਿਹੇ ਕਾਰਜਵਾਹਕ ਵਿਦੇਸ਼ ਮੰਤਰੀ ਤੇ ਕਾਰਜਵਾਹਕ ਉਪ-ਵਿਦੇਸ਼ ਮੰਤਰੀ ਵਜੋਂ ਕੰਮ ਕਰ ਚੁੱਕੇ ਵਿਦੇਸ਼ ਸੇਵਾ ਸੰਸਥਾਨ ਦੇ ਡਾਇਰੈਕਟਰ ਰਾਜਦੂਤ ਡੇਨੀਅਲ ਸਮਿਥ ਭਾਰਤ ਵਿਚ ਅਮਰੀਕੀ ਅੰਬੈਸੀ ਦੇ ਅੰਤਰਿਮ ਮੁਖੀ ਵਜੋਂ ਸੇਵਾਵਾਂ ਦੇਣ ਲਈ ਨਵੀਂ ਦਿੱਲੀ ਰਵਾਨਾ ਹੋਣਗੇ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਸਮਿਥ ਦੀ ਨਿਯੁਕਤੀ ਭਾਰਤ ਸਰਕਾਰ ਤੇ ਭਾਰਤੀ ਲੋਕਾਂ ਨਾਲ ਭਾਈਵਾਲੀ ਪ੍ਰਤੀ ਅਮਰੀਕਾ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।