ਰੇਲਵੇ ਸਟੇਸ਼ਨ ''ਤੇ ਨੌਜਵਾਨ ਦਾ ਖ਼ਤਰਨਾਕ ਸਟੰਟ, ਚੱਲਦੀ ਟ੍ਰੇਨ ਹੇਠੋਂ ਲੰਘ ਗਿਆ (Video)

Sunday, Jan 12, 2025 - 07:57 AM (IST)

ਰੇਲਵੇ ਸਟੇਸ਼ਨ ''ਤੇ ਨੌਜਵਾਨ ਦਾ ਖ਼ਤਰਨਾਕ ਸਟੰਟ, ਚੱਲਦੀ ਟ੍ਰੇਨ ਹੇਠੋਂ ਲੰਘ ਗਿਆ (Video)

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਰੇਲਵੇ ਸਟੇਸ਼ਨ 'ਤੇ ਸ਼ਨੀਵਾਰ ਨੂੰ ਇਕ ਨੌਜਵਾਨ ਨੇ ਖ਼ਤਰਨਾਕ ਸਟੰਟ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਨੌਜਵਾਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਨੌਜਵਾਨ ਨੂੰ ਚੱਲਦੀ ਟਰੇਨ ਦੇ ਹੇਠਾਂ ਤੋਂ ਲੰਘਦੇ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਨਸਿਕ ਤੌਰ 'ਤੇ ਬੀਮਾਰ ਹੈ।

ਚੱਲਦੀ ਟ੍ਰੇਨ ਦੇ ਹੇਠੋਂ ਲੰਘਿਆ ਨੌਜਵਾਨ
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਟਰੈਕ ਦੇ ਕਿਨਾਰੇ ਬੈਠਾ ਹੈ। ਜਿਵੇਂ ਹੀ ਕੋਈ ਰੇਲ ਗੱਡੀ ਲੰਘਦੀ ਹੈ, ਉਹ ਬਿਨਾਂ ਕਿਸੇ ਡਰ ਦੇ ਪਟੜੀਆਂ ਨੂੰ ਪਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਰੇਲ ਗੱਡੀ ਦੀ ਰਫ਼ਤਾਰ ਘੱਟ ਹੋਣ ਕਾਰਨ ਉਹ ਦੂਜੇ ਪਾਸੇ ਪਹੁੰਚਣ ਵਿਚ ਕਾਮਯਾਬ ਹੋ ਜਾਂਦਾ ਹੈ। ਇਹ ਘਟਨਾ ਬੇਹੱਦ ਖ਼ਤਰਨਾਕ ਸੀ ਅਤੇ ਥੋੜ੍ਹੀ ਜਿਹੀ ਲਾਪਰਵਾਹੀ ਉਸ ਦੀ ਜਾਨ ਵੀ ਲੈ ਸਕਦੀ ਸੀ।

ਰੋਕਣ ਦੀ ਬਜਾਏ ਲੋਕ ਬਣਾਉਂਦੇ ਰਹੇ ਵੀਡੀਓ
ਘਟਨਾ ਦੌਰਾਨ ਨਾ ਤਾਂ ਉੱਥੇ ਮੌਜੂਦ ਲੋਕਾਂ ਨੇ ਅਤੇ ਨਾ ਹੀ ਰੇਲਵੇ ਅਧਿਕਾਰੀਆਂ ਨੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਲੋਕ ਬੱਸ ਵੀਡੀਓ ਬਣਾਉਂਦੇ ਰਹੇ। ਇਸ ਲਾਪ੍ਰਵਾਹੀ ਨੂੰ ਲੈ ਕੇ ਰੇਲਵੇ ਵਿਭਾਗ 'ਤੇ ਸਵਾਲ ਉਠਾਏ ਜਾ ਰਹੇ ਹਨ ਕਿ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ।

ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ ਤੋਂ ਬਾਅਦ BPSC ਨੇ ਖਾਨ ਸਰ ਅਤੇ ਗੁਰੂ ਰਹਿਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ

ਪਹਿਲਾਂ ਵੀ ਹੋ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ
ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਲੋਕ ਆਪਣੀ ਜਾਨ ਖਤਰੇ 'ਚ ਪਾ ਕੇ ਰੇਲਵੇ ਟ੍ਰੈਕ ਪਾਰ ਕਰਦੇ ਹੋਏ ਜਾਂ ਖਤਰਨਾਕ ਸਟੰਟ ਕਰਦੇ ਦੇਖੇ ਗਏ ਹਨ। ਰੇਲਵੇ ਪ੍ਰਸ਼ਾਸਨ ਨੇ ਇਸ 'ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਯਾਤਰੀਆਂ ਨੂੰ ਰੇਲ ਪਟੜੀਆਂ 'ਤੇ ਅਜਿਹੀਆਂ ਗਤੀਵਿਧੀਆਂ ਤੋਂ ਬਚਣ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News