ਦੂਸ਼ਿਤ ਹਵਾ ਨਾਲ ਪੀਰੀਅਡਸ ''ਚ ਹੋ ਸਕਦੀ ਹੈ ਗੜਬੜ

Sunday, Jan 28, 2018 - 12:30 AM (IST)

ਦੂਸ਼ਿਤ ਹਵਾ ਨਾਲ ਪੀਰੀਅਡਸ ''ਚ ਹੋ ਸਕਦੀ ਹੈ ਗੜਬੜ

ਮੁੰਬਈ - ਹਾਲ ਹੀ ਵਿਚ ਤੁਸੀਂ ਦਿੱਲੀ ਸਮੇਤ ਕਈ ਸ਼ਹਿਰਾਂ ਨੂੰ ਸਮੋਗ ਦੀ ਚਾਦਰ ਨਾਲ ਢਕਿਆ ਦੇਖਿਆ ਸੀ। ਪ੍ਰਦੂਸ਼ਣ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸੀ। ਇਸ ਦਾ ਕਾਫੀ ਬੁਰਾ ਅਸਰ ਬਜ਼ੁਰਗਾਂ ਅਤੇ ਬੱਚਿਆਂ 'ਤੇ ਵੀ ਪੈ ਰਿਹਾ ਸੀ।
ਪ੍ਰਦੂਸ਼ਣ ਨਾਲ ਜੁੜੀ ਹੁਣ ਇਕ ਨਵੀਂ ਸਮੱਸਿਆ ਸਾਹਮਣੇ ਆਈ ਹੈ। ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿ ਟੀਨਏਜ ਲੜਕੀਆਂ 'ਤੇ ਵੀ ਇਸਦਾ ਕਾਫੀ ਬੁਰਾ ਅਸਰ ਪੈਂਦਾ ਹੈ। ਤੁਹਾਨੂੰ ਦੱਸ ਦਈਏ ਕਿ ਹਵਾ ਪ੍ਰਦੂਸ਼ਣ ਦਾ ਸਿੱਧਾ ਅਸਰ ਲੜਕੀਆਂ ਦੇ ਮੈਨਸਟੁਅਲ ਸਾਈਕਲ 'ਤੇ ਪੈਂਦਾ ਹੈ। ਹਵਾ ਪ੍ਰਦੂਸ਼ਣ ਕਾਰਨ ਇਨਫਰਟੀਲਿਟੀ ਹੋ ਸਕਦੀ ਹੈ। ਇਸ ਤੋਂ ਇਲਾਵਾ ਓਵਰੀਜ਼ 'ਤੇ ਵੀ ਇਸਦਾ ਬੁਰਾ ਅਸਰ ਪੈਂਦਾ ਹੈ। ਹਿਊਮਨ ਰੀ-ਪ੍ਰੋਡਕਸ਼ਨ ਨਾਂ ਦੇ ਜਨਰਲ ਵਿਚ ਛਪੀ ਇਕ ਸਟੱਡੀ ਵਿਚ ਇਹ ਗੱਲਾਂ ਸਾਹਮਣੇ ਆਈਆਂ ਹਨ। ਪਹਿਲੀ ਵਾਰ ਇਹ ਪਤਾ ਲੱਗਾ ਕਿ ਦੂਸ਼ਿਤ ਹਵਾ ਨਾਲ ਮੈਨਸਟੁਅਲ ਸਾਈਕਲ ਵਿਚ ਗੜਬੜੀ ਹੋ ਸਕਦੀ ਹੈ। 
ਜ਼ਿਕਰਯੋਗ ਹੈ ਕਿ ਮੈਨਸਟੁਅਲ ਪੀਰੀਅਡਸ ਹਾਰਮੋਨਸ 'ਤੇ ਨਿਰਭਰ ਕਰਦੇ ਹਨ। ਦੂਸ਼ਿਤ ਹਵਾ ਦੇ ਕਣ ਹਾਰਮੋਨਸ ਨੂੰ ਇੰਬੈਲੈਂਸ ਕਰ ਦਿੰਦੇ ਹਨ, ਇਸ ਨਾਲ ਪੀਰੀਅਡਸ ਵੀ ਰੈਗੂਲਰ ਨਹੀਂ ਰਹਿੰਦੇ। ਇਸ ਰਿਪੋਰਟ ਤੋਂ ਪਹਿਲਾਂ ਇਸ ਗੱਲ ਦੀ ਜਾਣਾਕਾਰੀ ਨਹੀਂ ਸੀ ਕਿ ਹਵਾ ਦੇ ਪ੍ਰਦੂਸ਼ਣ ਦਾ ਸਬੰਧ ਪੀਰੀਅਡਸ ਨਾਲ ਹੋ ਸਕਦਾ ਹੈ।


Related News