ਜੀਵਨ ਨੂੰ ਖ਼ਤਰਾ : ਕਸ਼ਮੀਰ ’ਚ ਨਹੀਂ ਹੋਈ ਬਰਫ਼ਬਾਰੀ, ਪਾਣੀ ਲਈ ਤਰਸਣਗੇ ਲੋਕ

Friday, Jan 19, 2024 - 06:07 PM (IST)

ਜੀਵਨ ਨੂੰ ਖ਼ਤਰਾ : ਕਸ਼ਮੀਰ ’ਚ ਨਹੀਂ ਹੋਈ ਬਰਫ਼ਬਾਰੀ, ਪਾਣੀ ਲਈ ਤਰਸਣਗੇ ਲੋਕ

ਗੁਲਮਰਗ (ਵਿਸ਼ੇਸ਼) : ਇਸ ਸਾਲ ਜਨਵਰੀ ’ਚ ਗੁਲਮਰਗ ਅਤੇ ਕਸ਼ਮੀਰ ਦੇ ਬਾਕੀ ਹਿੱਸਿਆਂ ’ਚ ਬਰਫ਼ਬਾਰੀ ਨਹੀਂ ਹੋਈ। ਇਹ ਸਮੱਸਿਆ ਸਿਰਫ਼ ਇੰਨੀ ਹੀ ਨਹੀਂ ਕਿ ਅਸੀਂ ਗੁਲਮਰਗ ਗਏ ਅਤੇ ਸਾਨੂੰ ਬਰਫ ਨਜ਼ਰ ਨਹੀਂ ਆਈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਚੌਗਿਰਦੇ ਨਾਲ ਜੁੜਿਆ ਇਕ ਵੱਡਾ ਸੰਕਟ ਦਸਤਕ ਦੇ ਰਿਹਾ ਹੈ ਅਤੇ ਗਲੇਸ਼ੀਅਰਾਂ ਦੇ ਪਿਘਲ ਕੇ ਘਟਣ ਅਤੇ ਗਰਮੀ ਦੇ ਮੌਸਮ ’ਚ ਜਲ ਸੰਕਟ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਬਰਫ਼ ਨਾ ਪੈਣ ਕਾਰਨ ਕਸ਼ਮੀਰ ’ਚ ਸੇਬਾਂ ਦੀ ਫਸਲ ’ਤੇ ਸਭ ਤੋਂ ਮਾੜਾ ਅਸਰ ਪੈ ਰਿਹਾ ਹੈ। ਸੇਬ ਇੱਥੋਂ ਦੀ ਅਰਥਵਿਵਸਥਾ ਦੀ ਰੀੜ੍ਹ ਹਨ। ਸਰਦੀਆਂ ’ਚ ਜੋ ਬਰਫ਼ ਪੈਂਦੀ ਹੈ, ਉਸੇ ’ਚੋਂ ਨਿਕਲੇ ਝਰਨਿਆਂ ਅਤੇ ਧਾਰਾਵਾਂ ਨਾਲ ਕਸ਼ਮੀਰ ਵਾਦੀ ਦੇ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਬਰਫ਼ ਨਾ ਪੈਣ ਕਾਰਨ ਗਲੇਸ਼ੀਅਰ ਸੁੰਗੜ ਜਾਣਗੇ ਅਤੇ ਇਸ ਦਾ ਅਸਰ ਨਦੀਆਂ ਦੇ ਪਾਣੀ ’ਤੇ ਵੀ ਪਵੇਗਾ। ਇਸ ਨਾਲ ਪੂਰੇ ਉੱਤਰ ਭਾਰਤ ਵਿਚ ਗਰਮੀਆਂ ਵਿਚ ਨਦੀਆਂ ’ਚ ਪਾਣੀ ਘੱਟ ਹੋਣ ਦਾ ਅਸਰ ਦਿਖਾਈ ਦੇ ਸਕਦਾ ਹੈ। ਇਸ ਨਾਲ ਖੇਤਰ ਦੇ ਸਾਰੇ ਲੋਕਾਂ ਨੂੰ ਰੋਜ਼ੀ-ਰੋਟੀ ਸਬੰਧੀ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਹੋ ਜਾਣਗੀਆਂ। ਇਸ ਦਾ ਅਰਥਵਿਵਸਥਾ ’ਤੇ ਵੀ ਮਾੜਾ ਅਸਰ ਪਵੇਗਾ। ਗਲੇਸ਼ੀਅਰਾਂ ਦਾ ਪਿਘਲਣਾ ਸਾਨੂੰ ਪਹਿਲਾਂ ਹੀ ਨਜ਼ਰ ਆ ਰਿਹਾ ਹੈ। ਸੇਬਾਂ ਦੀ ਪੈਦਾਵਾਰ ਘਟੇਗੀ ਅਤੇ ਇਸ ਨਾਲ ਕਸ਼ਮੀਰ ਦੇ ਲੋਕਾਂ ਦੀ ਰੋਜ਼ੀ-ਰੋਟੀ ’ਤੇ ਅਸਰ ਪਵੇਗਾ।

ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਵਲੋਂ ਗੰਨਾ ਕਾਸ਼ਤਕਾਰਾਂ ਲਈ ਵੱਡਾ ਐਲਾਨ

ਅਸਰ : ਗੁਲਮਰਗ ’ਚ 60 ਫੀਸਦੀ ਘਟੇ ਸੈਲਾਨੀ
ਗੁਲਮਰਗ ਵਾਦੀ ’ਚ ਜਨਵਰੀ ਵਿਚ ਔਸਤ 130.61 ਸੈਂਟੀਮੀਟਰ ਤਕ ਬਰਫ਼ ਪੈਂਦੀ ਹੈ ਪਰ ਇਸ ਵਾਰ ਬਿਲਕੁਲ ਬਰਫਬਾਰੀ ਨਹੀਂ ਹੋਈ। ਇੱਥੇ ਵਿੰਟਰ ਗੇਮਜ਼ ਅਤੇ ਬਰਫ਼ਬਾਰੀ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਇਸ ਵਾਰ ਪਿਛਲੇ ਸਾਲ ਨਾਲੋਂ 60 ਫੀਸਦੀ ਘੱਟ ਰਹੀ ਹੈ। ਜੰਮੂ-ਕਸ਼ਮੀਰ ਖੇਤਰ ’ਚ ਇਸ ਸਾਲ ਦਸੰਬਰ ’ਚ 80 ਫੀਸਦੀ ਘੱਟ ਬਾਰਿਸ਼ ਹੋਈ ਹੈ ਅਤੇ ਲੱਦਾਖ ਖੇਤਰ ਵਿਚ ਤਾਂ ਬਾਰਿਸ਼ ਹੋਈ ਹੀ ਨਹੀਂ ਹੈ।
ਕਾਰਨ : ਪੱਛਮੀ ਗੜਬੜ ਕਾਰਨ ਹੀ ਉੱਤਰ ਭਾਰਤ ’ਚ ਬਾਰਿਸ਼ ਅਤੇ ਪਹਾੜਾਂ ’ਤੇ ਬਰਫਬਾਰੀ ਹੁੰਦੀ ਹੈ। ਮਾਹਿਰਾਂ ਮੁਤਾਬਕ ਕੁਝ ਦਹਾਕੇ ਪਹਿਲਾਂ ਤਕ ਦਸੰਬਰ-ਜਨਵਰੀ ’ਚ 5 ਤੋਂ 6 ਵਾਰ ਪੱਛਮੀ ਗੜਬੜ ਸਰਗਰਮ ਹੁੰਦੀ ਸੀ। ਪਿਛਲੇ ਕੁਝ ਸਾਲਾਂ ਤੋਂ ਇਸ ਦੇ ਸਰਗਰਮ ਹੋਣ ਵਿਚ ਲਗਾਤਾਰ ਕਮੀ ਆ ਰਹੀ ਹੈ। ਇਹ ਗਿਣਤੀ 2 ਤੋਂ 3 ਹੀ ਰਹਿ ਗਈ ਸੀ। ਇਸ ਵਾਰ ਤਾਂ ਦਸੰਬਰ ਵਿਚ ਸਿਰਫ ਇਕੋ ਵਾਰ ਅਤੇ ਜਨਵਰੀ ਵਿਚ ਵੀ ਇਕੋ ਵਾਰ ਪੱਛਮੀ ਗੜਬੜ ਸਰਗਰਮ ਹੋਈ ਹੈ। ਇਹੀ ਉੱਤਰ ਭਾਰਤ ’ਚ ਬਰਫਬਾਰੀ ਤੇ ਬਾਰਿਸ਼ ਨਾ ਹੋਣ ਦਾ ਵੱਡਾ ਕਾਰਨ ਹੈ।

ਇਹ ਵੀ ਪੜ੍ਹੋ : ਹੁਣ ਫੈਸ਼ਨ ਲਈ ਮਾਡਲਾਂ ਦੀ ਥਾਂ ਲੈਣਗੇ AI ਅਵਤਾਰ, ਲੱਖਾਂ ਰੁਪਏ ਦੀ ਹੋਵੇਗੀ ਬਚਤ

‘ਜਗਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ। 


author

Anuradha

Content Editor

Related News