ਹਾਥਰਸ, ਬਲਰਾਮਪੁਰ ਤੋਂ ਬਾਅਦ ਭਦੋਹੀ ''ਚ ਦਲਿਤ ਕੁੜੀ ਨਾਲ ਦਰਿੰਦਗੀ, ਕੀਤਾ ਬੇਰਿਹਮੀ ਨਾਲ ਕਤਲ

Thursday, Oct 01, 2020 - 07:18 PM (IST)

ਹਾਥਰਸ, ਬਲਰਾਮਪੁਰ ਤੋਂ ਬਾਅਦ ਭਦੋਹੀ ''ਚ ਦਲਿਤ ਕੁੜੀ ਨਾਲ ਦਰਿੰਦਗੀ, ਕੀਤਾ ਬੇਰਿਹਮੀ ਨਾਲ ਕਤਲ

 ਭਦੋਹੀ - ਉੱਤਰ ਪ੍ਰਦੇਸ਼ 'ਚ ਔਰਤਾਂ ਖ਼ਿਲਾਫ਼ ਹੋਣ ਵਾਲੇ ਦੋਸ਼ ਤਮਾਮ ਦਾਅਵਿਆਂ ਦੇ ਬਾਵਜੂਦ ਰੁੱਕਣ ਦਾ ਨਾਮ ਨਹੀਂ ਲੈ ਰਹੇ ਹਨ। ਅਜੇ ਕਈ ਜ਼ਿਲ੍ਹਿਆਂ 'ਚ ਰੇਪ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਸ਼ਾਂਤ ਵੀ ਨਹੀਂ ਹੋਇਆ ਕਿ ਭਦੋਹੀ 'ਚ ਇੱਕ ਨਬਾਲਿਗ ਦਲਿਤ ਕੁੜੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਉਸ ਦੀ ਹੱਤਿਆ ਸਿਰ ਕੁਚਲਕੇ ਕੀਤੀ ਗਈ ਹੈ। ਕੁੜੀ ਦੇ ਘਰ ਵਾਲਿਆਂ ਦਾ ਦੋਸ਼ ਹੈ ਕਿ ਬਲਾਤਕਾਰ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਮਾਰ ਦਿੱਤਾ ਗਿਆ।

ਘਟਨਾ ਭਦੋਹੀ ਦੇ ਗੋਪੀਗੰਜ ਕੋਤਵਾਲੀ ਖੇਤਰ ਦੀ ਹੈ। ਜਿੱਥੇ ਚਕਰਾਜਾਰਾਮ ਤੀਵਾਰੀਪੁਰ ਪਿੰਡ 'ਚ ਦੁਪਹਿਰ ਦੇ ਸਮੇਂ 14 ਸਾਲਾ ਦਲਿਤ ਨਬਾਲਿਗ ਕੁੜੀ ਘਰ ਤੋਂ ਨਿਕਲ ਕੇ ਨੇੜਲੇ ਖੇਤ 'ਚ ਟਾਇਲਟ ਲਈ ਗਈ ਸੀ ਪਰ ਕਾਫ਼ੀ ਦੇਰ ਤੱਕ ਉਹ ਵਾਪਸ ਨਹੀਂ ਪਰਤੀ। ਜਦੋਂ ਪਰਿਵਾਰ ਵਾਲਿਆਂ ਨੇ ਖੇਤ ਵੱਲ ਜਾ ਕੇ ਦੇਖਿਆ ਤਾਂ ਖੂਨ ਨਾਲ ਭਿੱਜੀ ਉਸ ਦੀ ਲਾਸ਼ ਉੱਥੇ ਪਈ ਸੀ। ਉਸ ਦਾ ਸਿਰ ਕੁਚਲਕੇ ਬੇਰਿਹਮ ਤਰੀਕੇ ਨਾਲ ਹੱਤਿਆ ਨੂੰ ਅੰਜਾਮ ਦਿੱਤਾ ਗਿਆ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਜਾ ਪਹੁੰਚੀ। ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਧੀ ਨੂੰ ਰੇਪ ਤੋਂ ਬਾਅਦ ਮਾਰਿਆ ਗਿਆ ਹੈ। ਪੁਲਸ ਨੇ ਮੌਕੇ 'ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਫਾਰੈਂਸਿਕ ਐਕਸਪਰਟ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਵੀ ਮੌਕੇ 'ਤੇ ਜਾਂਚ ਲਈ ਬੁਲਾਇਆ ਗਿਆ ਹੈ।

ਭਦੋਹੀ ਦੇ ਪੁਲਸ ਪ੍ਰਧਾਨ ਰਾਮ ਬਦਨ ਸਿੰਘ ਦਾ ਕਹਿਣਾ ਹੈ ਕਿ ਪੁਲਸ ਰੇਪ ਅਤੇ ਹੋਰ ਬਿੰਦੁਵਾਂ 'ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਨਬਾਲਿਗ ਕੁੜੀ ਦੀ ਹੱਤਿਆ ਸਿਰ ਕੁਚਲਕੇ ਕੀਤੀ ਗਈ ਹੈ। ਨਬਾਲਿਗ ਨਾਲ ਰੇਪ ਹੋਇਆ ਹੈ ਜਾਂ ਨਹੀਂ, ਇਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ।

ਹਾਲਾਂਕਿ ਪੁਲਸ ਇਸ ਮਾਮਲੇ ਦੀ ਜਾਂਚ 'ਚ ਹਰ ਕਦਮ ਧਿਆਨ ਨਾਲ ਚੁੱਕ ਰਹੀ ਹੈ। ਕਿਉਂਕਿ ਇਸ ਤੋਂ ਪਹਿਲਾਂ ਹਾਥਰਸ, ਬਲਰਾਮਪੁਰ 'ਚ ਵੀ ਦਲਿਤ ਲੜਕੀਆਂ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲਿਆਂ ਨੇ ਪੁਲਸ ਅਤੇ ਕਾਨੂੰਨ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਹਾਥਰਸ 'ਚ ਜ਼ਬਰਦਸਤੀ ਦਲਿਤ ਕੁੜੀ ਦੀ ਲਾਸ਼ ਨੂੰ ਸਾੜ ਦੇਣ ਨਾਲ ਵੀ ਯੂ.ਪੀ. ਪੁਲਸ ਅਤੇ ਸਰਕਾਰ ਦੀ ਨਿੰਦਾ ਹੋ ਰਹੀ ਹੈ। ਵਿਰੋਧੀ ਧਿਰ ਨੇ ਵੀ ਯੂ.ਪੀ. ਸਰਕਾਰ 'ਤੇ ਹੱਲਾ ਬੋਲ ਦਿੱਤਾ ਹੈ।


author

Inder Prajapati

Content Editor

Related News