ਲੋਕਾਂ ਨੂੰ ਕੋੋਰੋਨਾਵਾਇਰਸ ਨਾਲ ਮਿਲ ਕੇ ਲੜਨ ਲਈ ਇਕਜੁੱਟ ਹੋਣਾ ਚਾਹੀਦਾ: ਦਲਾਈਲਾਮਾ
Sunday, May 03, 2020 - 04:39 PM (IST)

ਧਰਮਸ਼ਾਲਾ-ਦੁਨੀਆ ਦੇ ਕੋਰੋਨਾਵਾਇਰਸ ਨਾਲ ਜੂਝਣ ਦੌਰਾਨ ਅੱਜ ਭਾਵ ਐਤਵਾਰ ਨੂੰ ਦਲਾਈਲਾਮਾ ਨੇ ਕਿਹਾ ਹੈ ਕਿ ਲੋਕਾਂ ਨੂੰ ਇਸ ਸੰਕਟ ਤੋਂ ਪੈਂਦਾ ਹੋਈਆਂ ਚੁਣੌਤੀਆਂ ਨਾਲ ਗਲੋਬਲੀ ਰੂਪ ਨਾਲ ਨਜਿੱਠਣ ਲਈ ਰਲ ਕੇ ਕੰਮ ਕਰਨ ਵਾਸਤੇ ਇਕਜੁੱਟ ਹੋਣਾ ਚਾਹੀਦਾ ਹੈ। ਤਿੱਬਤ ਦੇ ਧਰਮਗੁਰੂ ਨੇ ਇਹ ਵੀ ਕਿਹਾ ਹੈ ਕਿ ਇਸ ਵਾਇਰਸ ਦੇ ਫੈਲਣ ਕਾਰਨ ਰੁਕੀ ਹੋਈ ਅਰਥ ਵਿਵਸਥਾ ਸਰਕਾਰਾਂ ਦੇ ਸਾਹਮਣੇ ਵੱਡੀ ਚੁਣੌਤੀ ਹਨ ਅਤੇ ਇਹ ਲੋਕਾਂ ਦੇ ਜੀਉਣ ਦੀ ਸਮਰਥਾ ਨੂੰ ਕਮਜ਼ੋਰ ਬਣਾ ਰਹੀਆਂ ਹਨ।
ਦਲਾਈਲਾਮਾ ਦੇ ਦਫਤਰ ਦੁਆਰਾ ਜਾਰੀ ਬਿਆਨ 'ਚ ਉਨ੍ਹਾਂ ਨੇ ਇਹ ਵੀ ਕਿਹਾ ਹੈ,"ਇਹ ਸੰਕਟ ਅਤੇ ਇਸ ਦੇ ਨਤੀਜੇ ਇਕ ਚਿਤਾਵਨੀ ਹਨ ਕਿ ਜਿਸ ਨਾਲ ਗਲੋਬਲੀ ਰੂਪ 'ਚ ਨਜਿੱਠਣ ਲਈ ਅਸੀਂ ਇਕੱਠੇ ਮਿਲ ਕੇ ਅੱਗੇ ਆ ਕੇ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਸਕਾਂਗੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅਸੀਂ ਸਾਰੇ ਇਕਜੁੱਟਤਾ ਦੇ ਬੁਲਾਵੇ ਨੂੰ ਸਵੀਕਾਰ ਕਰੀਏ। ਉਨ੍ਹਾਂ ਨੇ ਕਿਹਾ ਹੈ ਕਿ ਸੰਕਟ ਦੇ ਸਮੇਂ ਅਸੀਂ ਆਪਣੇ ਸਿਹਤ 'ਤੇ ਖਤਰੇ ਅਤੇ ਬੀਮਾਰੀ ਨਾਲ ਜਾਨ ਗੁਆਉਣ ਵਾਲੇ ਪਰਿਵਾਰ ਅਤੇ ਦੋਸਤਾਂ ਲਈ ਦੁੱਖ ਦਾ ਸਾਹਮਣਾ ਕਰ ਰਹੇ ਹਾਂ। ਆਰਥਿਕ ਨੁਕਸਾਨ ਸਰਕਾਰਾਂ ਦੇ ਸਾਹਮਣੇ ਵੱਡੀ ਚੁਣੌਤੀ ਹਨ ਅਤੇ ਇਹ ਕਈ ਲੋਕਾਂ ਦੇ ਜੀਉਣ ਦੀ ਸਮਰਥਾ ਨੂੰ ਘੱਟ ਕਰ ਰਿਹਾ ਹੈ।"