CBI ਨੂੰ ਰੇਪ ਕੇਸ ਸੌਂਪਣ ਦੇ ਦਿੱਲੀ HC ਦੇ ਆਦੇਸ਼ ਨੂੰ ਸੁਪਰੀਮ ਕੋਰਟ ''ਚ ਚੁਣੌਤੀ ਦੇਣਗੇ ਦਾਤੀ ਮਹਾਰਾਜ

10/16/2018 1:37:05 PM

ਨਵੀਂ ਦਿੱਲੀ— ਦਾਤੀ ਮਹਾਰਾਜ ਖੁਦ 'ਤੇ ਲੱਗੇ ਰੇਪ ਦੇ ਦੋਸ਼ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਜਾਣਗੇ। ਇਸ ਤੋਂ ਪਹਿਲਾਂ ਦਿੱਲੀ ਹਾਈਕੋਰਟ ਨੇ ਆਦੇਸ਼ ਦਿੱਤਾ ਸੀ ਕਿ ਮਾਮਲੇ ਨੂੰ ਸੀ.ਬੀ.ਆਈ. ਕੋਲ ਭੇਜਿਆ ਜਾਵੇ। ਦਿੱਲੀ ਹਾਈਕੋਰਟ ਦੇ ਇਸ ਆਦੇਸ਼ ਨੂੰ ਦਾਤੀ ਮਹਾਰਾਜ ਸੁਪਰੀਮ ਕੋਰਟ 'ਚ ਚੁਣੌਤੀ ਦੇਣਗੇ। 

ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰੇਪ ਦੇ ਦੋਸ਼ੀ ਦਾਤੀ ਮਹਾਰਾਜ ਦਾ ਕੇਸ ਕੇਂਦਰੀ ਜਾਂਚ ਬਿਊਰੋ(ਸੀ.ਬੀ.ਆਈ.) ਨੂੰ ਸੌਂਪ ਦਿੱਤਾ ਸੀ। ਦਾਤੀ ਮਹਾਰਾਜ ਅਤੇ ਉਸ ਦੇ ਚੇਲਿਆਂ 'ਤੇ ਇਕ 25 ਸਾਲ ਦੀ ਮਹਿਲਾਂ ਨੇ ਰੇਪ ਦਾ ਦੋਸ਼ ਲਗਾਇਆ ਸੀ, ਜਿਸ ਦੀ ਪਿਛਲੇ ਚਾਰ ਮਹੀਨਿਆਂ ਤੋਂ ਜਾਂਚ ਚੱਲ ਰਹੀ ਹੈ। ਦੱਸ ਦਈਏ ਕਿ ਚਾਰ ਮਹੀਨੇ ਪਹਿਲਾਂ ਦਰਜ ਕਰਵਾਈ ਗਈ ਐਫ.ਆਈ.ਆਰ. ਦੇ ਬਾਅਦ ਇਸ ਕੇਸ 'ਚ ਬਹੁਤ ਹੌਲੀ ਨਾਲ ਜਾਂਚ ਕਰਨ ਦੇ ਦੋਸ਼ ਲੱਗ ਰਹੇ ਹਨ। ਦਿੱਲੀ ਹਾਈਕੋਰਟ ਕ੍ਰਾਈਮ ਬ੍ਰਾਂਚ ਨੂੰ ਹੁਣ ਤੱਕ ਦਾਤੀ ਮਹਾਰਾਜ ਨੂੰ ਗ੍ਰਿਫਤਾਰ ਨਾ ਕਰਨ 'ਤੇ ਸਫਾਈ ਵੀ ਮੰਗ ਚੁੱਕੀ ਹੈ। 6 ਜੁਲਾਈ ਨੂੰ ਦਿੱਲੀ ਹਾਈਕੋਰਟ 'ਚ ਦਾਤੀ ਮਹਾਰਾਜ 'ਤੇ ਸੁਣਵਾਈ ਹੋਣੀ ਸੀ ਪਰ ਦੋਸ਼ੀ ਸੁਣਵਾਈ ਦੌਰਾਨ ਵੀ ਹਾਈਕੋਰਟ 'ਚ ਨਹੀਂ ਪੁੱਜਾ। ਇਸ 'ਤੇ ਕੋਰਟ ਨੇ ਪੁੱਛਿਆ ਕਿ ਹੁਣ ਤੱਕ ਦੋਸ਼ੀ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈ। ਸੁਸਤ ਜਾਂਚ ਅਤੇ ਗ੍ਰਿਫਤਾਰੀ 'ਚ ਅਸਫਲ ਹੋਣ 'ਤੇ ਸਿਟੀਜ਼ਨ ਫੋਰਮ ਫਾਰ ਸਿਵਲ ਰਾਈਟਸ(ਐਨ.ਜੀ.ਓ.) ਨੇ ਪਟੀਸ਼ਨ ਦਾਖ਼ਲ ਕਰਕੇ ਦਾਤੀ ਰੇਪ ਕੇਸ 'ਚ ਪੁਲਸ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ। ਦਾਤੀ ਮਹਾਰਾਜ ਦੀ ਗ੍ਰਿਫਤਾਰੀ ਨਾ ਹੋਣ ਨਾਲ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਸਬੂਤ ਨਸ਼ਟ ਕੀਤੇ ਜਾਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ।

 


Related News